ਆਰਸੀਐਫ ‘ਚ ਵਿਸ਼ਵ ਮਹਿਲਾ ਦਿਵਸ ਤੇ ਔਰਤਾਂ ਨੂੰ ਮਹਿਲਾ ਸਸ਼ਕਤੀਕਰਨ ਬਾਰੇ ਜਾਗਰੂਕ ਕੀਤਾ

0
4303

ਕਪੂਰਥਲਾ. ਨਹਿਰੂ ਯੁਵਾ ਕੇਂਦਰ (ਭਾਰਤ ਸਰਕਾਰ) ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਪ੍ਰਜਾਪਿਤਾ ਬ੍ਰਹਮਕੁਮਾਰੀ ਈਸ਼ਵਰੀਆ ਯੂਨੀਵਰਸਿਟੀ ਲਾਈਟ ਹਾਉਸ, ਨਿਰਮਲ ਐਨਕਲੇਵ ਆਰਸੀਐਫ, ਕਪੂਰਥਲਾ ‘ਚ ਮਨਾਇਆ ਗਿਆ। ਮੁੱਖ ਮੇਹਮਾਨ ਬੀ ਕੇ ਲਕਸ਼ਮੀ ਬਹਿਨ ਨੇ ਔਰਤਾਂ ਦੇ ਸਸ਼ਕਤੀਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਐਡਵੋਕੇਟ ਅਕਾਂਕਸ਼ਾ ਸ਼ਰਮਾ ਨੇ ਲੜਕੀਆਂ ਅਤੇ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸ੍ਰੀਮਤੀ ਸ਼ੀਤਲ ਛਾਇਆ ਅਤੇ ਬੀ ਕੇ ਅਨਿਲ ਸ਼ਰਮਾ ਨੇ ਸਸ਼ਕਤ ਔਰਤਾਂ ‘ਤੇ ਇਕ ਬਹੁਤ ਹੀ ਖੂਬਸੂਰਤ ਕਵਿਤਾ ਸੁਣਾਇਆ, ਜਿਸ ਦੀ ਸਾਰੇ ਸਰੋਤਿਆਂ ਦੁਆਰਾ ਪ੍ਰਸ਼ੰਸਾ ਕੀਤੀ ਗਈ। ਪ੍ਰਿੰਸੀਪਲ ਉਸ਼ਾ ਰੱਤਾ ਨੇ ਔਰਤਾਂ ਨੂੰ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਸੰਸਕਾਰ ਦੇਣ ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਤਾਂ ਜੋ ਸਮਾਜ ਨੂੰ ਇਕ ਨਵੀਂ ਦਿਸ਼ਾ ਦਿੱਤੀ ਜਾ ਸਕੇ।

ਇਸ ਵਿਸ਼ੇਸ਼ ਮੌਕੇ 8 ਤੋਂ 22 ਮਾਰਚ 2020 ਤੱਕ ਚਲਾਏ ਜਾ ਰਹੇ ਪੌਸ਼ਟਿਕ ਪੰਦਰਵਾੜੇ ਤਹਿਤ ਸੈਕਟਰੀ ਵਰਕਰਜ਼ ਕਲੱਬ ਨਰੇਸ਼ ਭਾਰਤੀ ਨੇ ਗਰਭਪਾਤ ਵਿੱਚ ਸੁਰੱਖਿਆ, ਵਿਆਹ ਦੀ ਸਹੀ ਉਮਰ, ਬੱਚਿਆਂ ਦੀ ਸਹੀ ਦੇਖਭਾਲ, ਸਮੇਂ ਸਿਰ ਟੀਕਾਕਰਣ ਆਦਿ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪੇਸ਼ ਕੀਤੇ ਗਏ ਸਭਿਆਚਾਰਕ ਪ੍ਰੋਗਰਾਮ ਨੇ ਸਭ ਦਾ ਦਿਲ ਮੋਹ ਲਿਆ। ਪ੍ਰੋਗਰਾਮ ਦਾ ਸੰਚਾਲਨ ਸ੍ਰੀਮਤੀ ਸ਼ੀਤਲ ਛਾਇਆ, ਨੰਦਨੀ ਨੇ ਕੀਤਾ। ਸਾਹਿਬਜ਼ਾਦਾ ਅਜੀਤ ਸਿੰਘ ਸਪੋਰਟਸ ਕਲੱਬ ਦੇ ਮੁਖੀ ਅੰਸ਼ੁਲ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਯਾਦਗਾਰੀ ਚਿੰਨ ਭੇਂਟ ਕੀਤਾ। ਇਸ ਮੌਕੇ ਨਰੇਸ਼ ਭਾਰਤੀ, ਬੀਕੇ ਵਿਜੇ ਸਿਸਟਰ, ਬੀ ਕੇ ਰਾਧਾ ਭੈਣ, ਬੀਕੇਜੇਪੀ ਸ਼ਰਮਾ ਭਾਈ, ਬੀ ਕੇ ਭਾਰਤ ਭਾਈ, ਰਾਜਕੁਮਾਰ, ਸ਼੍ਰੀਮਤੀ ਕਿਰਨ, ਬਾਬਾ ਦੀਪ ਸਿੰਘ ਨਗਰ ਜੀ, ਪੰਚ ਸ੍ਰੀਮਤੀ ਦਵਿੰਦਰ ਕੌਰ, ਰੀਤੂ ਸਿੰਘ, ਬਲਜੀਤ ਕੌਰ, ਈਸ਼ਾ ਹਰਪਾਲ ਕੌਰ, ਨੈਸ਼ਨਲ ਯੂਥ ਵਾਲੰਟੀਅਰ ਹਰਪ੍ਰੀਤ, ਭੁਪਿੰਦਰ, ਵਿਨੈ ਆਦਿ ਮੌਜੂਦ ਸਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।