ਚੰਡੀਗੜ੍ਹ | ਅੱਜ ਤੋਂ ਪਲਾਸਟਿਕ ਦੇ ਲਿਫਾਫਿਆਂ ਉਪਰ ਪਾਬੰਦੀ ਲਾ ਦਿੱਤੀ ਹੈ। ਜੇਕਰ ਤੁਸੀਂ ਸਬਜ਼ੀ ਜਾਂ ਹੋਰ ਸਮਾਨ ਲੈਣ ਲਈ ਜਾਂਦੇ ਹੋ ਤਾਂ ਨਾਲ ਆਪਣਾ ਕੱਪੜੇ ਦਾ ਬੈਗ ਲੈ ਕੇ ਜਾਓ ਨਹੀਂ ਤਾਂ ਵੱਡੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਹਿਰ ‘ਚ ਅੱਜ ਤੋਂ ਪਾਲੀਥੀਨ ਪ੍ਰਯੋਗ ‘ਤੇ ਚਾਲਾਨ ਦੀ ਮੁਹਿੰਮ ਸ਼ੁਰੂ ਹੋ ਗਈ ਹੈ।
ਸ਼ਹਿਰ ਦੇ ਸਾਰੇ ਦੁਕਾਨਦਾਰਾਂ, ਸਬਜੀ ਵਿਕਰੇਤਾਵਾਂ ਨੂੰ ਵੀ ਨਗਰ ਨਿਗਮ ਨੇ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਹੈ ਮੰਗਲਵਾਰ ਤੋਂ ਪਾਲੀਥੀਨ ਨਜ਼ਰ ਆਉਣ ‘ਤੇ ਹੁਣ ਪੁੱਛਿਆ ਨਹੀਂ ਜਾਵੇਗਾ ਸਗੋਂ ਸਿੱਧਾ ਚਾਲਾਨ ਕੱਟ ਕੇ ਹੱਥ ‘ਚ ਫੜਾ ਦਿੱਤਾ ਜਾਵੇਗਾ।
ਨਿਗਮ ਅਧਿਕਾਰੀਆਂ ਨੇ ਸਾਫ ਕਰ ਦਿੱਤਾ ਹੈ ਕਿ ਦੁਕਾਨਦਾਰ ਜੇਕਰ ਸਾਮਾਨ ਦੇਣਾ ਹੀ ਚਾਹੁੰਦੇ ਹਨ ਤਾਂ ਉਹ ਜੂਟ ਦੇ ਬੈਗ ਜਾ ਫਿਰ ਕੱਪੜੇ ਦੇ ਥੈਲੇ ‘ਚ ਦੇਣ।ਸਿੰਗਲ ਯੂਜ਼ ਪਾਲੀਥੀਨ ਕਿਸੇ ਵੀ ਸੂਰਤ ‘ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।