ਅੰਮ੍ਰਿਤਸਰ | ਕੇਂਦਰੀ ਜੇਲ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਹਰਦੇਵ ਸਿੰਘ ਨਾਂ ਦੇ ਕੈਦੀ ਦੀ ਭੇਦਭਰੇ ਹਲਾਤਾਂ ਵਿੱਚ ਮੌਤ ਹੋ ਗਈ ਹੈ।
ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਜੇਲ ਪ੍ਰਸ਼ਾਸ਼ਨ ਉੱਤੇ ਇਲਜਾਮ ਲਗਾਉਂਦਿਆਂ ਕਿਹਾ ਕਿ ਸਾਡੇ ਹਲਕਾ ਅਟਾਰੀ ਦੇ ਪਿੰਡ ਨੰਗਲੀ ਦੇ ਹਰਦੇਵ ਸਿੰਘ ਉੱਤੇ ਪੁਲਿਸ ਨੇ ਜਾਣਬੁਝ ਕੇ ਝਗੜੇ ਦੇ ਕੇਸ ਵਿੱਚ ਨਸ਼ੀਲੀਆਂ ਗੋਲੀਆਂ ਦਾ ਕੇਸ ਬਣਾ ਦਿੱਤਾ ਸੀ।
ਪਰਿਵਾਰ ਜਦੋਂ ਮੁਲਾਕਾਤ ਕਰਨ ਜਾਂਦਾ ਸੀ ਤਾਂ ਮਿਲਣ ਨਹੀਂ ਸੀ ਦਿੰਦੇ। ਕੁਝ ਦਿਨ ਬਾਅਦ ਜਦੋਂ ਪਰਿਵਾਰ ਗਿਆ ਤਾਂ ਦੱਸਿਆ ਗਿਆ ਕਿ ਹਰਦੇਵ ਦੀ ਦਸਤ ਲਗਣ ਕਾਰਨ ਮੌਤ ਹੋ ਗਈ ਹੈ। ਲਾਸ਼ ਪਰਿਵਾਰ ਦੇ ਹਵਾਲੇ ਕੀਤੀ ਗਈ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਡੈੱਡ ਬਾਡੀ ਵੇਖੀ ਤਾਂ ਉਸ ਉਪਰ ਸੱਟਾਂ ਦੇ ਨਿਸ਼ਾਨ ਸਨ। ਪਰਿਵਾਰ ਨੂੰ ਸ਼ੱਕ ਹੈ ਕਿ ਹਰਦੇਵ ਸਿੰਘ ਦੀ ਮੌਤ ਬੀਮਾਰੀ ਨਾਲ ਨਹੀਂ ਸਗੋਂ ਸੱਟਾਂ ਮਾਰਨ ਕਾਰਨ ਹੋਈ ਹੈ।
ਇਸ ਸੰਬਧੀ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੀਡੀਆ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ।