ਜਿਸ ਦੇ ਪਿੰਡ ‘ਚ ਹਾਲੇ ਤੱਕ ਪਾਣੀ ਨਹੀਂ ਪਹੁੰਚਿਆ ਉਹ ਆਦੀਵਾਸੀ ਮਹਿਲਾ ਦੇਸ਼ ਦੀ ਰਾਸ਼ਟਰਪਤੀ ਬਣੀ

0
692

ਨਵੀਂ ਦਿੱਲੀ/ਉਡੀਸਾ | ਦੇਸ਼ ਨੂੰ ਦ੍ਰੋਪਦੀ ਮੁਰਮੂ ਦੇ ਰੂਪ ਵਿੱਚ ਪਹਿਲੀ ਆਦੀਵਾਸੀ ਮਹਿਲਾ ਰਾਸ਼ਟਰਪਤੀ ਮਿਲ ਗਈ ਹੈ।

ਦ੍ਰੋਪਦੀ ਮੁਰਮੂ ਵੋਟਾਂ ਦੀ ਗਿਣਤੀ ਵਿੱਚ ਸ਼ੁਰੂ ਤੋਂ ਹੀ ਕਾਫੀ ਅੱਗੇ ਚੱਲ ਰਹੇ ਸਨ ਅਤੇ ਹੁਣ ਵੋਟਾਂ ਦਾ ਫਰਕ ਕਾਫੀ ਵੱਧ ਚੁੱਕਾ ਹੈ।

ਉਡੀਸਾ ਦੇ ਰਹਿਣ ਵਾਲੀ ਦ੍ਰੋਪਦੀ ਮੁਰਮੂ ਦੇ ਪਿੰਡ ਵਿੱਚ ਅੱਜ ਤੱਕ ਪਾਣੀ ਨਹੀਂ ਪਹੁੰਚਿਆ। ਔਰਤਾਂ ਦੇ ਬੱਚਿਆਂ ਨੂੰ ਸਕੂਲ ਵਿੱਚ ਲੱਗੇ ਨਲਕੇ ਵਿੱਚੋਂ ਪਾਣੀ ਭਰ ਕੇ ਲਿਆਉਣਾ ਪੈਂਦਾ ਹੈ।

ਮੁਰਮੂ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਉਮੀਦ ਲਗਾਈ ਜਾ ਰਹੀ ਹੈ ਕਿ ਸਰਕਾਰ ਦੀ ਨਜ਼ਰ ਹੁਣ ਉਨ੍ਹਾਂ ਦੇ ਪਿੰਡ ‘ਤੇ ਵੀ ਪਵੇਗੀ ਅਤੇ ਲੋਕਾਂ ਦੀ ਜਿੰਦਗੀ ਥੋੜ੍ਹੀ ਚੰਗੀ ਹੋਵੇਗੀ।

ਦ੍ਰੋਪਦੀ ਮੁਰਮੂ ਉਡੀਦਾ ਦੇ ਜ਼ਿਲਾ ਮਯੂਰਗੰਜ ਦੇ ਪਿੰਡ ਉਪਰਬੇੜਾ ਦੇ ਰਹਿਣ ਵਾਲੇ ਹਨ। ਇਨ੍ਹਾਂ ਦੇ ਪਤੀ ਅਤੇ ਦੋਵੇਂ ਪੁੱਤਰਾਂ ਦੀ ਮੌਤ ਹੋ ਚੁੱਕੀ ਹੈ।