ਅੰਮ੍ਰਿਤਸਰ ਐਨਕਾਊਂਟਰ ’ਚ ਮਾਰੇ ਗਏ ਗੈਂਗਸਟਰ ਜਗਰੂਪ ਰੂਪਾ ਦੀ ਮਾਂ ਨੇ ਕਿਹਾ ਸੀ-ਸਾਡਾ ਉਸ ਨਾਲ ਕੋਈ ਲਿੰਕ ਨਹੀਂ, ਜਿਥੇ ਮਿਲਦਾ ਗੋਲ਼ੀ ਮਾਰ ਦਿਓ

0
6881

ਅੰਮ੍ਰਿਤਸਰ। ਸਿੱਧੂ ਮੂਸੇਵਾਲਾ ਦੇ ਮਰਡਰ ਵਿਚ ਸ਼ਾਮਲ 2 ਸ਼ਾਰਪ ਸ਼ੂਟਰਾਂ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਚ ਅੱਜ ਸਵੇਰੇ ਘੇਰ ਲਿਆ ਸੀ। ਅਟਾਰੀ ਬਾਰ਼ਡਰ ਤੋਂ ਮਹਿਜ 10 ਕਿਲੋਮੀਟਰ ਦੂਰ ਹੁਸ਼ਿਆਰ ਨਗਰ ਵਿਚ ਕਈ ਘੰਟਿਆਂ ਤੋਂ ਐਨਕਾਊਂਟਰ ਜਾਰੀ ਰਿਹਾ। ਜਿਸ ਹਵੇਲੀ ਵਿਚ ਗੈਂਗਸਟਰ ਰੁਕੇ ਸਨ, ਉਥੋਂ ਲਗਭਗ 6 ਘੰਟਿਆਂ ਤੱਕ ਫਾਇਰਿੰਗ ਹੁੰਦੀ ਰਹੀ।

ਅੰਮ੍ਰਿਤਸਰ ਵਿਚ ਹੋਏ ਇਸ ਐਨਕਾਊਂਟਰ ਵਿਚ ਮਾਰੇ ਗਏ ਗੈਂਗਸਟਰਾਂ ਦੀ ਪਛਾਣ ਮਨਪ੍ਰੀਤ ਕੁੱਸਾ ਤੇ ਜਗਰੂਪ ਰੂਪਾ ਵਜੋਂ ਹੋਈ ਹੈ। ਇਹ ਉਹੀ ਗੈਂਗਸਟਰ ਹਨ, ਜਿਨ੍ਹਾਂ ਨੇ 29 ਮਈ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲ਼ੀਆਂ ਮਾਰ ਕੇ ਦਿਨ-ਦਿਹਾੜੇ ਕਤਲ ਕਰ ਦਿੱਤਾ ਸੀ।

ਇਸ ਐਨਕਾਊਂਟਰ ਵਿਚ ਮਾਰੇ ਗਏ ਗੈਂਗਸਟਰ ਜਗਰੂਪ ਰੂਪਾ ਦਾ ਸਿੱਧੂ ਮੂਸੇਵਾਲਾ ਮਰਡਰ ਕਾਂਡ ਵਿਚ ਨਾਂ ਆਉਣ ਤੋਂ ਬਾਅਦ ਜਗਰੂਪ ਦੀ ਮਾਂ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਜਗਰੂਪ ਰੂਪਾ ਦੀ ਮਾਂ ਨੇ ਕਿਹਾ ਸੀ ਕਿ ਉਨ੍ਹਾਂ ਦਾ ਆਪਣੇ ਪੁੱਤ ਨਾਲ ਕੋਈ ਲੈਣਾ-ਦੇਣਾ ਨਹੀਂ। ਅਸੀਂ ਤਾਂ ਉਸਨੂੰ ਬੇਦਖਲ ਕੀਤਾ ਹੋਇਆ ਹੈ।

ਜਗਰੂਪ ਰੂਪਾ ਦੀ ਮਾਂ ਨੇ ਇਹ ਵੀ ਕਿਹਾ ਸੀ ਕਿ ਜੇ ਮੇਰੇ ਪੁੱਤ ਨੇ ਕਿਸੇ ਦੇ ਬੇਕਸੂਰ ਪੁੱਤ ਨੂੰ ਮਾਰਿਆ ਹੈ ਤਾਂ ਜਗਰੂਪ ਜਿਥੇ ਵੀ ਮਿਲੇ ਉਸਨੂੰ ਸ਼ੂਟ ਕਰ ਦਿਓ। ਮਾੜੇ ਕੰਮ ਦਾ ਨਤੀਜਾ ਹਮੇਸ਼ਾ ਮਾੜਾ ਹੁੰਦਾ। ਅੱਜ ਪੁਲਿਸ ਐਨਕਾਊਂਟਰ ਵਿਚ ਜਗਰੂਪ ਰੂਪਾ ਤੇ ਮਨਪ੍ਰੀਤ ਕੁੱਸਾ ਦੋਵੇਂ ਮਾਰੇ ਜਾ ਚੁੱਕੇ ਹਨ।

ਸੁਣੋ ਜਗਰੂਪ ਰੂਪਾ ਦੀ ਮਾਂ ਨੇ ਕੀ ਕਿਹਾ ਸੀ-