ਗੈਂਗਸਟਰਾਂ ਦਾ ਐਨਕਾਊਂਟਰ ਜਾਰੀ : ਗੈਂਗਸਟਰਾਂ ਕੋਲ ਆਧੁਨਿਕ ਹਥਿਆਰ, 4 ਘੰਟਿਆਂ ਤੋਂ ਹੋ ਰਹੀ ਫਾਇਰਿੰਗ

0
839

ਅੰਮ੍ਰਿਤਸਰ | ਪਿੰਡ ਭਕਨਾ ਵਿਚ ਪੁਲਿਸ ਤੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਵਿਚਾਲੇ ਗੋਲੀਬਾਰੀ ਲਗਾਤਾਰ ਜਾਰੀ ਹੈ। ਏਜੀਟੀਐੱਫ ਵਲੋਂ ਲਗਾਤਾਰ ਗੈਂਗਸਟਰਾਂ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਦੂਜੇ ਪਾਸੇ ਗੈਂਗਸਟਰ ਵੀ ਏਕੇ 47 ਨਾਲ ਏਜੀਟੀਐੱਫ ਤੇ ਪੁਲਿਸ ਉਤੇ ਗੋਲੀਆਂ ਚਲਾ ਰਹੇ ਹਨ।

ਪੁਲਿਸ ਤੇ ਗੈਂਗਸਟਰਾਂ ਵਿਚਾਲੇ ਲਗਾਤਾਰ ਚਾਰ ਘੰਟਿਆਂ ਤੋਂ ਫਾਇਰਿੰਗ ਚੱਲ ਰਹੀ ਹੈ। ਜਿਸ ਹਿਸਾਬ ਨਾਲ ਗੈਂਗਸਟਰਾਂ ਵਲੋਂ ਫਾਇਰਿੰਗ ਕੀਤੀ ਜਾ ਰਹੀ ਹੈ, ਉਸ ਹਿਸਾਬ ਨਾਲ ਕਿਆਸ ਲਗਾਏ ਜਾ ਰਹੇ ਹਨ ਕਿ ਗੈਂਗਸਟਰਾਂ ਕੋਲ ਕਾਫੀ ਆਧੁਨਿਕ ਹਥਿਆਰ ਹਨ। ਆਧੁਨਿਕ ਹਥਿਆਰਾਂ ਨੇ ਦਮ ਉਤੇ ਹੀ ਗੈਂਗਸਟਰ ਪੁਲਿਸ ਵਾਲਿਆਂ ਨਾਲ ਪਿਛਲੇ ਲਗਭਗ 4 ਘੰਟਿਆਂ ਤੋਂ ਮੁਕਾਬਲਾ ਕਰ ਰਹੇ ਹਨ।

ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵੇਲੇ ਵੀ ਗੈਂਗਸਟਰਾਂ ਕੋਲ ਆਧੁਨਿਕ ਹਥਿਆਰ ਸਨ, ਜਿਨ੍ਹਾਂ ਵਿਚ ਏਕੇ 47 ਤੇ ਐੱਨ 94 ਦਾ ਵੀ ਜਿਕਰ ਹੋਇਆ ਸੀ। ਇਸੇ ਵਿਚਾਲੇ ਪੁਲਿਸ ਵਲੋਂ ਜਗਰੂਪ ਰੂਪਾ ਤੇ ਮੰਨੂ ਕੁੱਸਾ ਦਾ ਐਨਕਾਊਂਟਰ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਇਨ੍ਹਾਂ ਵਿਚੋਂ ਇਕ ਗੈਂਗਸਟਰ ਦੀ ਮੌਤ ਹੋ ਗਈ ਹੈ। ਜਦੋਂਕਿ ਦੂਜੇ ਗੈਂਗਸਟਰ ਦੀ ਮੌਤ ਦੀ ਪੁਸ਼ਟੀ ਨਹੀਂ ਹੋਈ। ਇਹ ਸਾਰੇ ਗੈਂਗਸਟਰ ਸਿੱਧੂ ਮੂਸੇਵਾਲਾ ਦੇ ਕਾਤਲ ਹਨ।

ਅੰਮ੍ਰਿਤਸਰ ਦੇ ਭਕਨਾ ਪਿੰਡ ਵਿਚ ਹਾਲੇ ਵੀ ਗੋਲੀਬਾਰੀ ਹੋ ਰਹੀ ਹੈ। ਗੈਂਗਸਟਰ ਪੁਲਿਸ ਵਾਲਿਆਂ ਤੇ ਏਕੇ 47 ਨਾਲ ਫਾਰਿੰਗ ਕਰ ਰਹੇ ਹਨ। ਇਕ ਗੈਂਗਸਟਰ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ, ਜਦੋਂਕਿ ਦੂਜੇ ਗੈਂਗਸਟਰ ਦੀ ਮੌਤ ਦੀ ਅਜੇ ਪੁਸ਼ਟੀ ਨਹੀਂ ਹੋਈ।

29 ਮਈ ਨੂੰ ਜਦੋਂ ਸਿੱਧੂ ਉਪਰ ਗੋਲੀਆਂ ਚਲਾਉਣ ਵਾਲਿਆਂ ਵਿਚ ਇਹ ਦੋਵੇ ਸ਼ਾਮਲ ਸੀ। ਪੁਲਿਸ ਤੇ ਗੈਂਗਸਟਰਾਂ ਵਿਚਾਲੇ ਜ਼ਬਰਦਸਤ ਫਾਇਰਿੰਗ ਹੋਈ ਹੈ।

ਐਂਟੀ ਗੈਂਗਸਟਰ ਟਾਸਕ ਫੋਰਸ ਵਲੋਂ ਇਹ ਵੱਡੀ ਕਾਰਵਾਈ ਕੀਤੀ ਗਈ। ਪੁਲਿਸ ਵਲੋਂ ਕਈ ਦਿਨਾਂ ਤੋਂ ਇਨ੍ਹਾਂ ‘ਤੇ ਤਿੱਖੀ ਨਜ਼ਰ ਰੱਖੀ ਹੋਈ ਸੀ। ਅੱਜ ਜਦੋਂ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਦੇ ਗੈਂਗਸਟਰਾਂ ਵਿਚਾਲੇ ਫਾਈਰਿੰਗ ਹੋ ਗਈ।