ਤੇਜ਼ ਬਾਰਿਸ਼ ਨੇ ਜਲੰਧਰੀਆਂ ਦੇ ਚਿਹਰੇ ‘ਤੇ ਲਿਆਂਦੀ ਰੌਣਕ, ਆਸਮਾਨ ‘ਚ ਛਾਏ ਬੱਦਲ ਕਰ ਰਹੇ ਤੇਜ਼ ਮੀਂਹ ਦੇ ਇਸ਼ਾਰੇ

0
287

ਜਲੰਧਰ | ਸ਼ਹਿਰ ‘ਚ ਅੱਜ ਤਕੜੇ 4:30 ਵਜੇ ਤੋਂ ਤੇਜ਼ ਮੀਂਹ ਪੈ ਰਿਹਾ ਹੈ। ਜ਼ਿਲ੍ਹੇ ਵਿਚ ਸਰਗਰਮ ਮਾਨਸੂਨ ਤੇ ਸਾਉਣ ਮਹੀਨੇ ਦੀ ਇਹ ਪਹਿਲੀਂ ਤੇਜ਼ ਬਾਰਿਸ਼ ਹੈ। ਬਾਰਿਸ਼ ਰੁਕ-ਰੁਕ ਕੇ ਪੈ ਰਹੀ ਹੈ ਪਰ ਤੇਜ਼ ਹੋਣ ਕਰਕੇ ਬਾਜ਼ਾਰਾਂ ਵਿਚ ਥਾਂ-ਥਾਂ ਪਾਣੀ ਭਰ ਗਿਆ ਹੈ।

ਜਲੰਧਰ ਵਾਸੀ ਪਿਛਲੇ ਦੋ ਦਿਨਾਂ ਦੀ ਹੁੰਮਸ ਭਰੀ ਗਰਮੀ ਤੋਂ ਪਰੇਸ਼ਾਨ ਸਨ। ਮੌਸਮ ਵਿਭਾਗ ਨੇ ਸੋਮਵਾਰ ਨੂੰ ਤੇਜ਼ ਬਾਰਿਸ਼ ਦਾ ਅਲਰਟ ਜਾਰੀ ਕੀਤਾ ਸੀ। ਪਰ ਹੁੰਮਸ ਭਰੀ ਤੇ ਚਿਪਚਿਪਾਉਂਦੀ ਗਰਮੀ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਸੀ। ਬੁੱਧਵਾਰ ਨੂੰ ਹੋ ਰਹੀ ਤੇਜ਼ ਬਾਰਿਸ਼ ਨੇ ਹੁੰਮਸ ਦੀ ਗਰਮੀ ਤੋਂ ਰਾਹਤ ਦਿਵਾਈ ਹੈ।

ਅਜੇ ਵੀ ਆਸਮਾਨ ਵਿਚ ਬਾਦਲ ਛਾਏ ਹੋਏ ਹਨ। ਅੱਜ ਸਾਰਾ ਦਿਨ ਤੇਜ਼ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ। ਅੱਜ ਜੇ ਸਾਰਾ ਦਿਨ ਬਾਰਿਸ਼ ਪੈ ਜਾਂਦੀ ਹੈ ਤਾਂ ਬਾਜ਼ਾਰ ਆਉਣ-ਜਾਣ ਵਾਲਿਆਂ ਲਈ ਕਾਫੀ ਸਮੱਸਿਆ ਬਣ ਸਕਦੀ ਹੈ। ਜਲੰਧਰ ਦੇ ਫਗਵਾੜਾ ਗੇਟ, ਭਗਤ ਸਿੰਘ ਚੌਕ, ਦਮੋਰੀਆ ਪੁਲ ਤੇ ਕਈ ਹੋਰ ਇਲਾਕਿਆਂ ਵਿਚ ਪਾਣੀ ਖੜ੍ਹਾ ਹੋ ਗਿਆ ਹੈ।