ਟੋਰਾਂਟੋ ਦੇ 100 ਸਿੱਖਾਂ ਦੀ ਗਈ ਨੌਕਰੀ, ਕਿਹਾ ਜਾਂ ਤਾਂ ਕਲੀਨ ਸ਼ੇਵ ਹੋ ਜਾਓ ਜਾਂ ਫਿਰ ਨੌਕਰੀ ਛੱਡ ਦਿਓ

0
2533

ਡੈਸਕ – ਸਿਟੀ ਆਫ ਟੋਰਾਂਟੋ ‘ਚ 100 ਤੋਂ ਵੱਧ ਸਿੱਖਾਂ ਨੇ ਪ੍ਰਾਈਵੇਟ ਸਕਿਓਰਿਟੀ ਗਾਰਡਾਂ ਵਜੋਂ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਹਨ। ਉਹਨਾਂ ਨੂੰ ਕਿਹਾ ਜਾ ਰਿਹਾ ਹੈ ਜਾਂ ਤਾਂ ਕਲੀਨ ਸ਼ੇਵ ਹੋਵੋ ਜਾਂ ਨੌਕਰੀ ਛੱਡ ਦਿਓ।

ਉਹਨਾਂ ਨੇ ਆਪਣੀ ਦਲੀਲ ਰੱਖੀ ਹੈ। ਇਸ ਦੀ ਵਜ੍ਹਾ ਕਲੀਨ ਸ਼ੇਵ ਨਾ ਹੋਣ ਕਾਰਨ ਸਹੀ ਢੰਗ ਨਾਲ ਕੋਰੋਨਾ ਤੋਂ ਬਚਾਅ ਲਈ ਫਿਟਿੰਗ N95 ਰੈਸਪੀਰੇਟਰ ਮਾਸਕ ਨਾ ਪਹਿਨ ਸਕਣਾ ਹੈ।

ਇਹ ਮਾਮਲਾ ਅਜਿਹੇ ਸਮੇਂ ਵਿੱਚ ਸਾਹਮਣੇ ਆਇਆ, ਜਦੋਂ ਸ਼ਹਿਰ ਭਰ ਵਿੱਚ ਜ਼ਿਆਦਾਤਰ ਸੈਟਿੰਗਾਂ ਵਿੱਚ ਕੋਵਿਡ-19 ਮਾਸਕ ਦੇ ਹੁਕਮਾਂ ਨੂੰ ਹਟਾ ਦਿੱਤਾ ਗਿਆ ਹੈ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ ਨੇ ਇਸ ਨੀਤੀ ਨੂੰ “ਬੇਤੁਕਾ” ਕਿਹਾ ਹੈ ਅਤੇ ਕਿਹਾ ਹੈ ਕਿ ਗਾਰਡਾਂ ਨੂੰ ਉਨ੍ਹਾਂ ਦੇ ਵਿਸ਼ਵਾਸ ਲਈ ਸਜ਼ਾ ਦਿੱਤੀ ਜਾ ਰਹੀ ਹੈ।

The Globe and Mail ਦੀ ਰਿਪੋਰਟ ਅਨੁਸਾਰ ਸੁਰੱਖਿਆ ਗਾਰਡ ਦੇ ਅਹੁਦੇ ਤੋਂ ਹਟਾ ਦੇਣ ਵਾਲੇ ਬੀਰਕਵਲ ਸਿੰਘ ਨੇ ਕਿਹਾ “ਜੇਕਰ ਤੁਸੀਂ ਮੈਨੂੰ ਆਪਣੀ ਦਾੜ੍ਹੀ ਨੂੰ ਕਲੀਨ ਸ਼ੇਵ ਕਰਨ ਲਈ ਕਿਹਾ ਹੈ, ਤਾਂ ਇਹ ਕੁਝ ਅਜਿਹਾ ਹੈ ਜਿਵੇਂ ਕਿ [ਦੂਜੇ] ਵਿਅਕਤੀ ਨੂੰ ਉਸਦੀ ਚਮੜੀ ਲਾਹਣ ਲਈ ਕਿਹਾ ਜਾਵੇ।”