ਨਵੀਂ ਦਿੱਲੀ | ਇਕ ਕੰਪਨੀ ਤੋਂ ਕਰਮਚਾਰੀ ਦੇ ਖਾਤੇ ‘ਚ 41 ਹਜ਼ਾਰ ਤਨਖਾਹ ਪਾਉਣ ਦੀ ਥਾਂ 1.43 ਕਰੋੜ ਰੁਪਏ ਚਲੇ ਗਏ। ਜਦੋਂ ਹੀ ਇਸ ਗੱਲ ਦਾ ਕਰਮਚਾਰੀ ਨੂੰ ਪਤਾ ਲੱਗਾ ਤਾਂ ਉਹ ਅਸਤੀਫਾ ਦੇ ਕੇ ਭੱਜ ਗਿਆ।
ਇਕਨਾਮਿਕ ਟਾਈਮਜ਼ ਅਨੁਸਾਰ ਇਹ ਮਾਮਲਾ ਚਿਲੀ ਪੇਸੋ ਦਾ ਹੈ। ਕੰਪਨੀ ਵਲੋਂ ਕਰਮਚਾਰੀ ਨੂੰ ਉਸਦੀ ਤਨਖਾਹ ਤੋਂ 286 ਗੁਣਾ ਵੱਧ ਪੈਸੇ ਭੇਜੇ ਗਏ। ਕੰਪਨੀ ਉਸ ਨੂੰ 500,000 ਚਿਲੀ ਪੇਸੋ (ਕਰੀਬ 43.4 ਹਜ਼ਾਰ ਰੁਪਏ) ਦਿੰਦੀ ਸੀ। ਪੈਸੇ ਲੈਣ ਤੋਂ ਬਾਅਦ ਵਿਅਕਤੀ ਫਰਾਰ ਹੈ।
ਵਿਅਕਤੀ ਨੇ ਪਹਿਲਾਂ ਇਸ ਬਾਰੇ ਆਪਣੇ ATR ਨੂੰ ਸੂਚਿਤ ਕੀਤਾ ਤੇ ਕਰਮਚਾਰੀ ਨੇ HR ਡਿਪਟੀ ਮੈਨੇਜਰ ਨਾਲ ਸੰਪਰਕ ਕੀਤਾ ਤੇ ਗੜਬੜੀ ਬਾਰੇ ਦੱਸਿਆ। ਜਦੋਂ ਕੰਪਨੀ ਦੇ ਮੈਨੇਜਰ ਨੇ ਕਰਮਚਾਰੀ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਹ ਅਸਤੀਫਾ ਦੇ ਕੇ ਭੱਜ ਗਿਆ। ਹੁਣ ਇਸ ਖ਼ਬਰ ਦੀ ਸੋਸ਼ਲ ਮੀਡੀਆ ਉਪਰ ਖੂਬ ਚਰਚਾ ਹੋ ਰਹੀ ਹੈ।