Moosewala murder : ਹੁਣ ਧੀਮਾਨ ਲੜਨਗੇ ਲਾਰੈਂਸ ਦਾ ਕੇਸ, ਮਾਨਸਾ ਦੇ ਵਕੀਲ ਕਰ ਚੁੱਕੇ ਨੇੇ ਨਾਂਹ

0
9463

ਮਾਨਸਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਵੱਲੋਂ ਲੌਰੈਂਸ ਬਿਸ਼ਨੋਈ ਦਾ ਕੇਸ ਲੜਨ ਤੋਂ ਇਨਕਾਰ ਕਾਰਨ ਬਾਅਦ ਹੁਣ ਸਤਨਾਮ ਸਿੰਘ ਧੀਮਾਨ ਲੌਰੈਂਸ ਦਾ ਕੇਸ ਲੜਨਗੇ।

ਵਕੀਲ ਧੀਮਾਨ ਨੇ ਕਿਹਾ ਕਿ ਲੌਰੈਂਸ ਬਿਲਕੁਲ ਨਿਰਦੋਸ਼ ਐ। ਪੁਲਸ ਦੀ ਜਾਂਚ ਨੂੰ ਵਕੀਲ ਧੀਮਾਨ ਨੇ ਇਕਪਾਸੜ ਦੱਸਿਆ ਹੈ।


ਦੱਸ ਦਈਏ ਕਿ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪਿਤਾ ਨੇ ਵੀ ਅੱਜ ਆਪਣੇ ਪੁੱਤਰ ਦੇ ਟਰਾਂਜ਼ਿਟ ਰਿਮਾਂਡ ਸਮੇਤ ਵੱਖ-ਵੱਖ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ।

ਬਿਸ਼ਨੋਈ ਦੇ ਪਿਤਾ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਵਿਚ ਸ਼ਿਕਾਇਤ ਕੀਤੀ ਕਿ ਪੰਜਾਬ ਵਿਚ ਵਕੀਲ ਉਸ ਦੇ ਪੁੱਤਰ ਦਾ ਬਾਈਕਾਟ ਕਰ ਰਹੇ ਹਨ ਅਤੇ ਉਸ ਦਾ ਕੇਸ ਨਹੀਂ ਲੜ ਰਹੇ ਹਨ।

ਬਿਸ਼ਨੋਈ ਦੇ ਪਿਤਾ ਵੱਲੋਂ ਪੇਸ਼ ਹੋਏ ਵਕੀਲ ਸੰਗਰਾਮ ਸਿੰਘ ਸਾਰੋਂ ਨੇ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੇ. ਬੀ. ਪਾਰਦੀਵਾਲਾ ਨੇ ਕਿਹਾ ਕਿ ਉਸ ਨੇ ਦਿੱਲੀ ਦੀ ਅਦਾਲਤ ਦੇ ਟਰਾਂਜ਼ਿਟ ਰਿਮਾਂਡ ਦੇ ਹੁਕਮ ਨੂੰ ਚੁਣੌਤੀ ਦਿੱਤੀ ਹੈ।

ਕੋਈ ਵੀ ਵਕੀਲ ਪੰਜਾਬ ਦੀ ਮਾਨਸਾ ਅਦਾਲਤ ਵਿੱਚ ਬਿਸ਼ਨੋਈ ਦਾ ਕੇਸ ਨਹੀਂ ਲੜਨਾ ਚਾਹੁੰਦਾ। ਉਨ੍ਹਾਂ ਕਿਹਾ ਕਿ ਬਿਸ਼ਨੋਈ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਚੁਣੌਤੀ ਦਿੱਤੀ ਹੈ ਪਰ ਕੋਈ ਵੀ ਵਕੀਲ ਉਨ੍ਹਾਂ ਦੀ ਤਰਫ਼ੋਂ ਖੜ੍ਹਾ ਨਹੀਂ ਹੋਣਾ ਚਾਹੁੰਦਾ, ਇਸ ਲਈ ਉਨ੍ਹਾਂ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ।

ਦਿੱਲੀ ਦੀ ਅਦਾਲਤ ਦੇ ਹੁਕਮ ਨੂੰ ਚੁਣੌਤੀ
ਬੈਂਚ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਜਾਇਜ਼ ਹੈ ਅਤੇ ਪਟੀਸ਼ਨਰ ਬਿਸ਼ਨੋਈ ਨੂੰ ਕਾਨੂੰਨੀ ਸਹਾਇਤਾ ਲਈ ਵਕੀਲ ਮੁਹੱਈਆ ਕਰਵਾਉਣ ਲਈ ਹਾਈ ਕੋਰਟ ਤੱਕ ਪਹੁੰਚ ਕਰ ਸਕਦੇ ਹਨ।

ਸਾਰੋਂ ਨੇ ਕਿਹਾ ਕਿ ਉਹ ਟਰਾਂਜ਼ਿਟ ਰਿਮਾਂਡ ‘ਤੇ ਦਿੱਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦੇ ਰਿਹਾ ਹੈ ਕਿਉਂਕਿ ਇਹ ਬਿਸ਼ਨੋਈ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਦੇ ਕੁਝ ਨਿਰਦੇਸ਼ਾਂ ਦੇ ਉਲਟ ਸੀ।

(Note : ਖਬਰਾਂ ਦੇ ਅਪਡੇਟਸ ਆਪਣੇ Whatsapp ‘ਤੇ ਮੰਗਵਾਉਣ ਲਈ ਲਿੰਕ ‘ਤੇ ਕਲਿੱਕ ਕਰਕੇ ਪੰਜਾਬੀ ਬੁਲੇਟਿਨ ਦੇ ਗਰੁੱਪ ਨਾਲ ਜੁੜੋ ਖਬਰਾਂ ਦੇ ਲੇਟੇਸਟ ਵੀਡੀਓ ਵੇਖਣ ਲਈ ਸਾਡੇ Facebook ਪੇਜ ਨਾਲ ਵੀ ਜੁੜੋ )