ਵਿਵਾਦਾਂ ‘ਚ ਘਿਰੀ ਪਟਿਆਲਾ ਜੇਲ੍ਹ : ਪਲਾਸਿਟਕ ਦੀ ਬੋਤਲ ‘ਚ ਪਾ ਕੇ ਮਿੱਟੀ ‘ਚ ਦੱਬੇ ਮਿਲੇ ਕਈ ਸਿਮ ਕਾਰਡ

0
6001

ਪਟਿਆਲਾ। ਪੰਜਾਬ ਦੀ ਪਟਿਆਲਾ ਜੇਲ ਵਿਵਾਦਾਂ ਵਿਚ ਘਿਰ ਗਈ ਹੈ। ਇਥੋਂ ਸਪੈਸ਼ਲ ਸਰਚ ਦੌਰਾਨ 34 ਸਿਮ ਕਾਰਡ ਮਿਲੇ ਹਨ।

ਇਨ੍ਹਾਂ ਵਿਚੋਂ 27 ਨਵੇਂ ਤੇ 7 ਪੁਰਾਣੇ ਸਿਮ ਕਾਰਡ ਹਨ। ਇਨ੍ਹਾਂ ਨੂੰ ਪਲਾਸਟਿਕ ਦੀ ਬੋਤਲ ਵਿਚ ਬੰਦ ਕਰਕੇ ਜੇਲ ਦੇ ਅੰਦਰ ਹੀ ਮਿੱਟੀ ਵਿਚ ਦਬਾ ਕੇ ਰੱਖਿਆ ਹੋਇਆ ਸੀ।

ਇਸ ਸਬੰਧ ਵਿਚ ਪੁਲਿਸ ਨੇ ਅਣਜਾਣ ਲੋਕਾਂ ਉਤੇ ਮਾਮਲਾ ਦਰਜ ਕਰ ਲਿਆ ਹੈ। ਜੇਲ ਮੰਤਰੀ ਨੇ ਵੀ ਇਸਦੀ ਪੁਸ਼ਟੀ ਕਰ ਦਿੱਤੀ ਹੈ। ਜੇਲ ਮੰਤਰੀ ਨੇ ਕਿਹਾ ਹੈ ਕਿ ਇਸ ਬਾਰੇ ਸਿਮ ਕਾਰਡ ਵੇਚਣ ਤੇ ਉਸਦੇ ਮਾਲਕਾਂ ਖਿਲਾਫ ਮਾਮਲਾ ਦਰਜ ਕਰਨ ਲਈ ਪੁਲਿਸ ਨੂੰ ਕਹਿ ਦਿੱਤਾ ਹੈ।

ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ ਕਿ ਆਖਿਰ ਇਹ ਸਿਮ ਕਾਰਡ ਜੇਲ ਵਿਚ ਆਏ ਕਿੱਦਾਂ। ਜਿਕਰਯੋਗ ਹੈ ਕਿ ਇਸ ਘਟਨਾ ਨੂੰ ਸਿੱਧੂ ਮੂਸੇਵਾਲਾ ਮਾਮਲੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ।