ਮੂਸੇਵਾਲਾ ’ਤੇ ਸਭ ਤੋਂ ਪਹਿਲਾਂ ਗੋਲੀਆਂ ਚਲਾਉਣ ਵਾਲਾ ਸ਼ਾਰਪ ਸ਼ੂਟਰ ਪੁਲਿਸ ਅੜਿੱਕੇ

0
7439

ਮਾਨਸਾ| ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਗ੍ਰਿਫਤਾਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹਨ। ਮੂਸੇਵਾਲਾ ਕਤਲਕਾਂਡ ਵਿਚ 8 ਸ਼ਾਰਪਸ਼ੂਟਰ ਦਾ ਨਾਂ ਸਾਹਮਣੇ ਆਇਆ ਸੀ। ਜਿਨ੍ਹਾਂ ਦਾ ਪੂਰੀ ਵਾਰਦਾਤ ਵਿਚ ਹੱਥ ਸੀ।

ਹੁਣ ਇਸ ਮਾਮਲੇ ਵਿਚ ਸੌਰਵ ਮਹਾਕਾਲ ਨਾਂ ਦੇ ਇਕ ਸ਼ਾਰਪ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਹੈ। ਸੌਰਵ ਉਤੇ ਇਲਜਾਮ ਸੀ ਕਿ ਉਸਨੇ ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਉਤੇ ਗੋਲੀਆਂ ਚਲਾਈਆਂ ਸਨ।

ਸੌਰਵ ਮਹਾਰਾਸ਼ਟਰ ਨਾਲ ਸਬੰਧ ਰੱਖਦਾ ਹੈ। ਇਸਨੂੰ ਮਕੌਕਾ ਤਹਿਤ ਮਹਾਰਾਸ਼ਟਰ ਪੁਲਿਸ ਨੇ ਗ੍ਰਿਫਤਾਰ ਕੀਤਾ ਗਿਆ ਹੈ। ਸੌਰਵ ਆਪਣੇ ਸਾਥੀਆਂ ਨਾਲ ਪੰਜਾਬ ਆਇਆ ਸੀ। ਸੌਰਵ ਮਹਾਕਾਲ ਤੋਂ ਹੁਣ ਪੰਜਾਬ ਪੁਲਿਸ ਪੁੱਛ-ਪੜਤਾਲ ਕਰੇਗੀ।

ਦੇਖੋ ਵੀਡੀਓ-