ਮੂਸੇਵਾਲਾ ਦੇ ਕਾਤਲਾਂ ‘ਚ ਇੱਕ ਤਰਨਤਾਰਨ ਦਾ ਜਗਰੂਪ ਰੂਪਾ, ਪੁਲਿਸ ਨੇ ਰੇਡ ਕੀਤੀ ਤਾਂ ਪਰਿਵਾਰ ਹੋਇਆ ਫਰਾਰ; ਭਰਾ ਹੈ ਫੌਜ ‘ਚ, ਪਿਤਾ ਕਿਸਾਨ

0
7232

ਤਰਨਤਾਰਨ (ਬਲਜੀਤ ਸਿੰਘ) | ਸਿੱਧੂ ਮੂਸੇਵਾਲਾ ਦੇ ਮਰਡਰ ਵਿੱਚ ਤਰਨਤਾਰਨ ਦੇ ਰਹਿਣ ਵਾਲੇ ਜਗਰੂਪ ਸਿੰਘ ਰੂਪਾ ਦਾ ਨਾਂ ਵੀ ਸ਼ਾਮਿਲ ਹੋ ਗਿਆ ਹੈ।

ਪੁਲਿਸ ਨੇ ਉਸ ਦੀ ਤਲਾਸ਼ ਵਿੱਚ ਘਰ ਰੇਡ ਕੀਤੀ ਤਾਂ ਉਹ ਤਾਂ ਪਰਿਵਾਰ ਘਰ ਨੂੰ ਤਾਲਾ ਲਗਾ ਕੇ ਗਾਇਬ ਹੋ ਚੁੱਕਾ ਸੀ।

ਜਗਰੂਪ ਰੂਪਾ ਦੀ ਮਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਮੇਰੇ ਮੁੰਡੇ ਨੇ ਅਜਿਹਾ ਕੀਤਾ ਹੈ ਤਾਂ ਉਸ ਨੂੰ ਵੀ ਸ਼ੂਟ ਕਰ ਦੇਣਾ ਚਾਹੀਦਾ ਹੈ, ਸਾਨੂੰ ਕੋਈ ਦੁੱਖ ਨਹੀਂ ਹੋਵੇਗਾ।

ਤਰਨਤਾਰਨ ਦੇ ਪਿੰਡ ਜੋੜਾ ਦੇ ਰਹਿਣ ਵਾਲੇ ਸ਼ੂਟਰ ਜਗਰੂਪ ਸਿੰਘ ਰੂਪਾ ਦੇ ਘਰ ਪੁਲਿਸ ਨੇ ਸੋਮਵਾਰ ਨੂੰ ਰੇਡ ਕੀਤੀ ਪਰ ਉੱਥੇ ਕੋਈ ਨਾ ਮਿਲਿਆ।

ਜਗਰੂਪ ਰੂਪਾ ਦਾ ਨਾਂ ਮੂਸੇਵਾਲਾ ਕਤਲ ਕਾਂਡ ਵਿੱਚ ਆਉਣ ਤੋਂ ਬਾਅਦ ਪੂਰਾ ਇਲਾਕਾ ਹੈਰਾਨ ਹੈ।

ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਰੂਪਾ ਦਾ ਪਿਤਾ ਬਲਵਿੰਦਰ ਸਿੰਘ ਖੇਤੀਬਾੜੀ ਦਾ ਕੰਮ ਕਰਦੇ ਹਨ। ਪਹਿਲਾਂ ਉਹ ਟਰੱਕ ਡਰਾਈਵਰ ਸੀ ਪਰ ਦੂਜੇ ਮੁੰਡੇ ਦੇ ਕਹਿਣ ਕਰਕੇ ਉਸ ਨੇ ਖੇਤੀਬਾੜੀ ਸ਼ੁਰੂ ਕਰ ਦਿੱਤੀ। ਜਗਰੂਪ ਰੂਪਾ ਦਾ ਭਰਾ ਫੌਜ ‘ਚ ਹੈ।

ਸਿਰਫ 2 ਏਕੜ ਜ਼ਮੀਨ ਦੀ ਮਾਲਕੀ ਵਾਲੇ ਇਸ ਪਰਿਵਾਰ ਨਾਲ ਗੁਆਂਢੀਆਂ ਦੀ ਬਹੁਤੀ ਬੋਲਚਾਲ ਨਹੀਂ। ਪਿੰਡ ਦੇ ਲੋਕਾਂ ਨੇ ਕਿਹਾ ਕਿ ਜਗਰੂਪ 8-10 ਸਾਲ ਤੋਂ ਗੈਰ ਸਮਾਜਿਕ ਕੰਮਾਂ ਵਿਚ ਅਜਿਹਾ ਜੁੜਿਆ ਕਿ ਫਿਰ ਵਾਪਸੀ ਨਹੀਂ ਹੋਈ।

ਪੱਤਰਕਾਰਾਂ ਨੇ ਪਿੰਡ ਜੌੜਾ ਵਿਖੇ ਜਾ ਕੇ ਜਗਰੂਪ ਦੀ ਮਾਂ ਪਲਵਿੰਦਰ ਕੌਰ ਨਾਲ ਕੀਤੀ। ਮਾਂ ਨੇ ਦੱਸਿਆ ਕਿ ਜਗਰੂਪ ਨਸ਼ਾ ਕਰਕੇ ਉਸ ਨੂੰ ਕੁੱਟਦਾ ਸੀ। ਇਸ ਲਈ 2017 ਵਿੱਚ ਉਸ ਨੂੰ ਬੇਦਖਲ ਕਰ ਦਿੱਤਾ ਸੀ।

ਵੀਡੀਓ ਦੇਖਣ ਲਈ ਇਸ ਲਿੰਕ ਤੇ ਜਾਓ-