ਲਾਰੈਂਸ ਨੂੰ ਪੁਲਸ ਤੋਂ ਐਨਕਾਊਂਟਰ ਦਾ ਖਤਰਾ, ਨਹੀਂ ਆਉਣਾ ਚਾਹੁੰਦਾ ਪੰਜਾਬ

0
6783

ਚੰਡੀਗੜ੍ਹ। ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਸ ਪੰਜਾਬ ਲੈ ਕੇ ਆਵੇਗੀ। ਮਾਨਸਾ ਦੇ ਐੱਸਐੱਸਪੀ ਡਾ ਗੌਰਵ ਤੂਰਾ ਨੇ ਇਸਦੀ ਪੁਸ਼ਟੀ ਕੀਤੀ ਹੈ। ਫਿਲਹਾਲ ਉਹ ਦਿੱਲੀ ਪੁਲਸ ਕੋਲ ਰਿਮਾਂਡ ਉਤੇ ਹੈ।

ਗੈਂਗਸਟਰ ਪੰਜਾਬ ਨਹੀਂ ਆਉਣਾ ਚਾਹੁੰਦਾ। ਉਸਦਾ ਕਹਿਣਾ ਹੈ ਕਿ ਉਸਨੂੰ ਪੰਜਾਬ ਨਾ ਭੇਜਿਆ ਜਾਵੇ। ਲਾਰੈਂਸ ਨੇ ਕਿਹਾ ਹੈ ਕਿ ਜੇਕਰ ਉਹ ਪੰਜਾਬ ਜਾਂਦਾ ਹੈ ਤਾਂ ਉਸਦੀ ਜਾਨ ਨੂੰ ਖਤਰਾ ਹੈ। ਉਸਨੂੰ ਡਰ ਹੈ ਕਿ ਪੰਜਾਬ ਪੁਲਸ ਕਿਤੇ ਊਸਦਾ ਐਨਕਾਊਂਟਰ ਨਾ ਕਰ ਦੇਵੇ। ਸੂਤਰਾਂ ਅਨੁਸਾਰ ਲਾਰੈਂਸ ਹੁਣ ਹਾਈਕੋਰਟ ਵਿਚ ਪਟੀਸ਼ਨ ਦਾਖਲ ਕਰਕੇ ਇਹ ਮੰਗ ਕਰੇਗਾ ਕਿ ਉਸਨੂੰ ਪੰਜਾਬ ਨਾ ਭੇਜਿਆ ਜਾਵੇ।

ਲਾਰੈਂਸ ਬਿਸ਼ਨੋਈ ਦਾ ਨਾਂ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਸਾਹਮਣੇ ਆਇਆ ਹੈ। ਜਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਿੰਮੇਵਾਰੀ ਸੋਸ਼ਲ ਮੀਡੀਆ ਉਤੇ ਲਈ ਹੈ।