ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਵੱਡਾ ਫੈਸਲਾ, ਪੰਜਾਬ ਦੇ ਲੋਕ ਹੁਣ ਵਟਸਐਪ ‘ਤੇ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਭੇਜ ਸਕਣਗੇ

0
8819

ਜਲੰਧਰ/ਲੁਧਿਆਣਾ/ਅੰਮ੍ਰਿਤਸਰ/ਚੰਡੀਗੜ੍ਹ | ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਨੇ ਪਹਿਲਾ ਫੈਸਲਾ ਭ੍ਰਿਸ਼ਟਾਚਾਰ ਦੇ ਖਿਲਾਫ ਲਿਆ ਹੈ। ਉਨ੍ਹਾਂ ਦੱਸਿਆ ਕਿ ਕੋਈ ਉਹ ਹੁਣ ਸਿੱਧਾ ਉਨ੍ਹਾਂ ਦੇ ਵਟਸਐਪ ਨੰਬਰ ਉੱਤੇ ਭ੍ਰਿਸ਼ਟਾਚਾਰ ਦੇ ਵੀਡੀਓ ਬਣਾ ਕੇ ਭੇਜ ਸਕਦੇ ਹਨ।

ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 23 ਮਾਰਚ ਨੂੰ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਸ਼ੁਰੂ ਕੀਤੀ ਜਾਵੇਗੀ। ਪੰਜਾਬ ਦੇ ਲੋਕ ਸਿੱਧੇ ਤੌਰ ‘ਤੇ ਭਗਵੰਤ ਮਾਨ ਨੂੰ ਭ੍ਰਿਸ਼ਟਾਚਾਰ ਦੀ ਸ਼ਿਕਾਇਤਾਂ ਕਰ ਸਕਣਗੇ। ਨੰਬਰ 23 ਮਾਰਚ ਨੂੰ ਜਾਰੀ ਕੀਤਾ ਜਾਵੇਗਾ।

ਭਗਵੰਤ ਮਾਨ ਨੇ ਕਿਹਾ ਕਿ 99 ਫੀਸਦੀ ਲੋਕ ਇਮਾਨਦਾਰ, 1 ਫੀਸਦੀ ਕਰਕੇ ਸਿਸਟਮ ਵਿਗੜਦਾ ਹੈ। ਪੰਜਾਬ ‘ਚ ਹੁਣ ਹਫਤਾ ਵਸੂਲੀ ਨਹੀਂ ਚੱਲੇਗੀ।

ਵੇਖੋ ਵੀਡੀਓ