ਵੱਡੀ ਖ਼ਬਰ : ਪੰਜਾਬ ‘ਚ ਚੋਣਾਂ ਵਿਚਾਲੇ ਗੁਰਮੀਤ ਰਾਮ ਰਹੀਮ ਨੂੰ ਮਿਲੀ 21 ਦਿਨਾਂ ਲਈ ਪੈਰੋਲ

0
20126

ਚੰਡੀਗੜ੍ਹ | 2017 ਤੋਂ ਸੁਨਾਰੀਆ ਜੇਲ੍ਹ ‘ਚ ਬੰਦ ਗੁਰਮੀਤ ਰਾਮ ਰਹੀਮ ਨੂੰ ਸੋਮਵਾਰ ਨੂੰ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਜਾਣਕਾਰੀ ਅਨੁਸਾਰ ਗੁਰਮੀਤ ਰਾਮ ਰਹੀਮ ਨੂੰ ਕੋਰਟ ਤੋਂ 21 ਦਿਨਾਂ ਲਈ ਫਰਲੋ ਮਿਲ ਗਈ ਹੈ।

ਜ਼ਿਕਰਯੋਗ ਹੈ ਕਿ ਪੰਜਾਬ ‘ਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।

ਗੁਰਮੀਤ ਰਾਮ ਰਹੀਮ ਦੇ ਸਮਰਥਕ ਪਿਛਲੇ ਕਾਫ਼ੀ ਸਮੇਂ ਤੋਂ ਇਸ ਕੋਸ਼ਿਸ਼ ‘ਚ ਲੱਗੇ ਸਨ ਕਿ ਜਲਦ ਤੋਂ ਜਲਦ ਉਨ੍ਹਾਂ ਨੂੰ ਜੇਲ੍ਹ ਚੋਂ ਕੱਢਿਆ ਜਾਵੇ ਤੇ ਇਹ ਕੋਸ਼ਿਸ਼ਾਂ ਸੋਮਵਾਰ ਨੂੰ ਉਸ ਸਮੇਂ ਸਫ਼ਲ ਹੋਈਆਂ ਜਦ ਅਦਾਲਤ ਤੋਂ ਉਨ੍ਹਾਂ ਨੂੰ 21 ਦਿਨਾਂ ਲਈ ਫਰਲੋ ਮਿਲ ਗਈ।