ਬਾਲੀਵੁੱਡ ‘ਚ ਕੋਰੋਨਾ ਦਾ ਕਹਿਰ, ਸੋਨੂੰ ਨਿਗਮ ਸਣੇ ਪੂਰਾ ਪਰਿਵਾਰ ‘ਕੋਰੋਨਾ ਪਾਜ਼ੇਟਿਵ’

0
18087

ਨਵੀਂ ਦਿੱਲੀ | ਓਮੀਕਰੋਨ (Omicron) ਦੇ ਆਉਣ ਤੋਂ ਬਾਅਦ ਬਾਲੀਵੁੱਡ ਇੰਡਸਟਰੀ ਇਕ ਵਾਰ ਫਿਰ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਰਿਹਾ ਹੈ। ਕਈ ਫ਼ਿਲਮੀ ਸਿਤਾਰੇ ਵਾਇਰਸ ਦੀ ਚਪੇਟ ‘ਚ ਆ ਚੁੱਕੇ ਹਨ।

ਮਸ਼ਹੂਰ ਗਾਇਕ ਸੋਨੂੰ ਨਿਗਮ ਵੀ ਬੁੱਧਵਾਰ ਨੂੰ ਇਸ ਮਹਾਮਾਰੀ ਦੀ ਚਪੇਟ ‘ਚ ਆ ਗਏ। ਸੋਨੂੰ ਨਿਗਮ ਦੇ ਨਾਲ-ਨਾਲ ਉਨ੍ਹਾਂ ਦਾ ਬੇਟਾ, ਪਤਨੀ ਅਤੇ ਸਾਲੀ ਵੀ ਕੋਰੋਨਾ ਸੰਕਰਮਿਤ ਹੋ ਗਏ ਹਨ।

ਇਹ ਜਾਣਕਾਰੀ ਖੁਦ ਸੋਨੂੰ ਨਿਗਮ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।

ਸੋਨੂੰ ਨਿਗਮ ਨੇ ਬੁੱਧਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ਚ ਉਨ੍ਹਾਂ ਨੇ ਆਪਣੇ ਆਪ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਬਾਰੇ ਦੱਸਿਆ।

ਵੀਡੀਓ ਰਾਹੀਂ ਸੋਨੂੰ ਨਿਗਮ ਨੇ ਆਪਣੀ, ਬੇਟੇ, ਪਤਨੀ ਅਤੇ ਭਾਬੀ ਦੀ ਸਿਹਤ ਬਾਰੇ ਵੀ ਦੱਸਿਆ ਹੈ।

ਸੋਨੂੰ ਨਿਗਮ ਦੱਸ ਰਹੇ ਹਨ ਕਿ ਉਹ ਕਈ ਵਾਰ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਇਸ ਵਾਰ ‘ਸੁਪਰ ਸਿੰਗਰ’ ਸੀਜ਼ਨ 3 ਦੇ ਸੂਟ ਕਰਨ ਲਈ ਸੋਨੂ ਨਿਗਮ ਭਾਰਤ ਆਏ ਸਨ। ਟੈਸਟ ਹੋਣ ਤੇ ਕੋਰੋਨਾ ਪਾਜ਼ੀਟਿਵ ਪਾਏ ਗਏ।

ਮੈਂ ਵਾਇਰਲ ਅਤੇ ਖਰਾਬ ਗਲੇ ਨਾਲ ਆਪਣਾ ਪੂਰਾ ਕੰਸਰਟ ਕੀਤਾ ਸੀ ਪਰ ਇਹ ਪਹਿਲਾਂ ਨਾਲੋਂ ਬਿਹਤਰ ਸੀ। ਮੈਂ ਕੋਵਿਡ ਪਾਜ਼ੇਟਿਵ ਹਾਂ ਪਰ ਮੈਂ ਮਰਨ ਵਾਲਾ ਨਹੀਂ ਹਾਂ। ਮੇਰਾ ਗਲਾ ਵੀ ਹੁਣ ਠੀਕ ਹੈ ਪਰ ਮੈਨੂੰ ਉਨ੍ਹਾਂ ਲਈ ਬੁਰਾ ਲੱਗ ਰਿਹਾ ਹੈ, ਜੋ ਮੇਰੇ ਕਾਰਨ ਪਰੇਸ਼ਾਨੀ ਝੱਲ ਰਹੇ ਹਨ।”

ਸੋਨੂ ਨਿਗਮ ਦਾ ਕਹਿਣਾ ਹੈ ਕਿ ”ਇਹ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਮੈਨੂੰ ਸਾਡੇ ਲਈ ਬੁਰਾ ਲੱਗਦਾ ਹੈ ਕਿਉਂਕਿ ਕੰਮ ਹੁਣੇ ਸ਼ੁਰੂ ਹੋਇਆ ਸੀ। ਮੈਨੂੰ ਥੀਏਟਰ ਦੇ ਲੋਕਾਂ ਅਤੇ ਫ਼ਿਲਮ ਨਿਰਮਾਤਾਵਾਂ ਲਈ ਵੀ ਦੁੱਖ ਹੈ ਕਿਉਂਕਿ ਪਿਛਲੇ ਦੋ ਸਾਲਾਂ ਤੋਂ ਕੰਮ ਪ੍ਰਭਾਵਿਤ ਹੋ ਰਿਹਾ ਹੈ ਪਰ ਉਮੀਦ ਹੈ ਕਿ ਇਹ ਸਭ ਜਲਦੀ ਹੀ ਠੀਕ ਹੋ ਜਾਏਗਾ। ਸੋਨੂੰ ਨਿਗਮ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਗਾਇਕ ਦੇ ਪ੍ਰਸ਼ੰਸਕ ਉਸ ਦੇ ਵੀਡੀਓ ‘ਤੇ ਟਿੱਪਣੀਆਂ ਕਰਕੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

ਵੇਖੋ ਵੀਡੀਓ ਕੀ ਕਹਿ ਰਹੇ