ਔਰਤਾਂ ਲਈ 1 ਅਪ੍ਰੈਲ ਤੋਂ ਸਰਕਾਰੀ ਬਸਾਂ ਦੇ ਕਿਰਾਏ ‘ਚ 50 ਫੀਸਦ ਛੂਟ

0
445

ਜਲੰਧਰ. ਪੰਜਾਬ ਸਰਕਾਰ ਨੇ ਮਹਿਲਾ ਦਿਵਸ ਤੋਂ ਪਹਿਲਾਂ ਔਰਤਾਂ ਨੂੰ ਤੋਹਫਾ ਦਿੱਤਾ ਹੈ। ਜਿਸਦੇ ਤਹਿਤ ਸਰਕਾਰੀ ਬਸਾਂ ਵਿੱਚ ਸਫਰ ਕਰਣ ਵਾਲੀਆਂ ਔਰਤਾਂ ਨੂੰ 1 ਅਪ੍ਰੈਲ ਤੋਂ ਕਿਰਾਏ ਵਿੱਚ 50 ਫੀਸਦ ਛੂਟ ਦਿੱਤੀ ਜਾਵੇਗੀ। ਔਰਤਾਂ ਨੂੰ ਸਰਕਾਰੀ ਬਸਾਂ ‘ਚ ਸਫਰ ਕਰਨ ਲਈ 1 ਅਪ੍ਰੈਲ ਤੋਂ ਅੱਧਾ ਕਿਰਾਇਆ ਦੇਣਾ ਪਵੇਗਾ। ਵਿਧਾਨਸਭਾ ਵਿੱਚ ਬਜਟ ਸੇਸ਼ਨ ਦੌਰਾਨ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਘੋਸ਼ਣਾ ਕੀਤੀ। ਔਰਤਾਂ ਨੂੰ ਇਹ ਸੁਵਿਧਾ ਨਿੱਜੀ ਬਸਾਂ ਵਿੱਚ ਨਹੀਂ ਮਿਲੇਗੀ। ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਔਰਤਾਂ ਨੂੰ ਇਹ ਛੂਟ ਸਰਕਾਰੀ ਵਾਲਵੋ ਬਸਾਂ ‘ਚ ਨਹੀਂ ਮਿਲੇਗੀ। ਸਰਕਾਰ ਦੇ ਇਸ ਫੈਸਲੇ ਨਾਲ ਵਿਭਾਗ ਤੇ ਸਾਲਾਨਾ 150 ਕਰੋੜ ਦਾ ਭਾਰ ਵਧੇਗਾ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।