ਅਕਾਲੀ ਦਲ ਨੂੰ ਝਟਕਾ, ਸੇਠ ਸਤਪਾਲ ਮੱਲ ਕਾਂਗਰਸ ‘ਚ ਸ਼ਾਮਿਲ, CM ਚੰਨੀ ਨੇ ਕਰਵਾਈ ਘਰ ਵਾਪਸੀ

0
2069

ਜਲੰਧਰ |: ਕੁਝ ਸਾਲ ਪਹਿਲਾਂ ਕਾਂਗਰਸ ਛੱਡ ਕੇ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋਏ ਬੂਟਾਂ ਮੰਡੀ ਦੇ ਚਮੜਾ ਕਾਰੋਬਾਰੀ ਸੇਠ ਸਤਪਾਲ ਮੱਲ ਅੱਜ ਫਿਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋ ਗਏ।

ਮੁੱਖ ਮੰਤਰੀ ਚੰਨੀ ਆਪਣੀ ਜਲੰਧਰ ਫੇਰੀ ਦੌਰਾਨ ਬੂਟਾਂ ਮੰਡੀ ਸਥਿਤ ਸ੍ਰੀ ਗੁਰੂ ਰਵਿਦਾਸ ਧਾਮ ਪੁੱਜੇ, ਜਿਥੇ ਨਤਮਸਤਕ ਹੋਣ ਉਪਰੰਤ ਉਨ੍ਹਾਂ ਨੇ ਸੇਠ ਸਤਪਾਲ ਮੱਲ ਨੂੰ ਕਾਂਗਰਸ ਪਾਰਟੀ ‘ਚ ਘਰ ਵਾਪਸੀ ਕਰਵਾਈ।

ਕਰਤਾਰਪੁਰ ਹਲਕੇ ਤੋਂ ਅਕਾਲੀ-ਬਸਪਾ ਵਿਚਾਲੇ ਗੱਠਜੋੜ ਹੋਣ ਤੋਂ ਬਾਅਦ ਹੀ ਸਤਪਾਲ ਮੱਲ ਨੇ ਅਕਾਲੀ ਦਲ ਬਾਦਲ ਦੇ ਪ੍ਰੋਗਰਾਮਾਂ ‘ਚ ਜਾਣਾ ਘਟਾ ਦਿੱਤਾ ਸੀ ਤੇ ਉਨ੍ਹਾਂ ਦੇ ਕਈ ਦਿਨਾਂ ਤੋਂ ਹੀ ਕਾਂਗਰਸ ਵਿੱਚ ਮੁੜ ਸ਼ਾਮਿਲ ਹੋਣ ਦੇ ਕਿਆਸ ਲਗਾਏ ਜਾ ਰਹੇ ਸਨ। ਅੱਜ ਦੁਪਹਿਰ ਮੁੱਖ ਮੰਤਰੀ ਦੇ ਦੌਰੇ ਮੌਕੇ ਉਨ੍ਹਾਂ ਨੇ ਕਾਂਗਰਸ ਦਾ ਹੱਥ ਫੜ ਲਿਆ।