ਠੰਡ ਦੇ ਮਾਮਲੇ ‘ਚ ਬਠਿੰਡਾ ਨੇ ਸ਼ਿਮਲਾ ਨੂੰ ਛੱਡਿਆ ਪਿੱਛੇ, ਤਾਪਮਾਨ ਰਿਹਾ -0.8 ਡਿਗਰੀ, ਪੜ੍ਹੋ ਹੋਰ ਕਿਥੇ ਕਿੰਨਾ ਡਿੱਗਿਆ ਪਾਰਾ

0
2940

ਜਲੰਧਰ/ਬਠਿੰਡਾ/ਅੰਮ੍ਰਿਤਸਰ | ਪੰਜਾਬ ‘ਚ ਠੰਡ ਨੇ ਕਹਿਰ ਢਾਹਿਆ ਹੋਇਆ ਹੈ। ਪਹਾੜੀ ਇਲਾਕਿਆਂ ‘ਚ ਹੋਈ ਬਰਫਬਾਰੀ ਕਾਰਨ ਸੀਤ ਲਹਿਰ ਚਲ ਰਹੀ ਹੈ, ਜਿਸ ਕਾਰਨ ਪਾਰਾ ਆਮ ਨਾਲੋਂ ਵਧ ਹੇਠਾਂ ਜਾ ਚੁੱਕਾ ਹੈ।

ਦੱਸ ਦੇਈਏ ਕਿ ਬਠਿੰਡਾ ਸਭ ਤੋਂ ਵੱਧ ਠੰਡਾ ਸ਼ਹਿਰ ਰਿਹਾ, ਜਿਥੇ ਘਟੋ-ਘਟ ਤਾਪਮਾਨ -0.8 ਦਰਜ ਕੀਤਾ ਗਿਆ, ਜਦਕਿ ਸ਼ਿਮਲਾ ਵਿਚ -0.1 ਰਿਹਾ। ਇਸ ਤਰ੍ਹਾਂ ਠੰਡ ਨੇ ਬੀਤੇ 7 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ।

ਇਸ ਤੋਂ ਬਾਅਦ ਅੰਮ੍ਰਿਤਸਰ ਵੀ ਅੱਤ ਦਾ ਠੰਡਾ ਸ਼ਹਿਰ ਰਿਹਾ, ਜਿਥੇ ਨਿਊਨਤਮ ਤਾਪਮਾਨ 0.7 ਸੀ।

ਜਲੰਧਰ ਵਿਚ ਵੀ ਘਟੋ-ਘਟ ਤਾਪਮਾਨ 6.5 ਡਿਗਰੀ ਦਰਜ ਕੀਤਾ ਗਿਆ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦਸੰਬਰ ਮਹੀਨੇ ‘ਚ ਠੰਡ ਤੋਂ ਰਾਹਤ ਨਹੀਂ ਮਿਲੇਗੀ ਤੇ ਮਹੀਨੇ ਦੇ ਅੰਤ ਤਕ ਧੁੰਦ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ।

ਅੱਤ ਦੀ ਠੰਡ ਨੂੰ ਦੇਖਦਿਆਂ ਹੋਇਆਂ ਇਸ ਵਾਰ 20 ਦਸੰਬਰ ਤੋਂ 10 ਜਨਵਰੀ ਤੱਕ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਹੋਣਗੀਆਂ।