16 ਸਾਲ ਪਹਿਲਾਂ ਪੁਲਿਸ ਤਸ਼ੱਦਦ ਦੀ ਸ਼ਿਕਾਰ ਹੋਈ ਪੀੜਤਾ ਨੇ ਤੋੜਿਆ ਦਮ, ਸਰਕਾਰ ਤੋਂ ਇਨਸਾਫ਼ ਨਾ ਮਿਲਣ ‘ਤੇ ਮੰਗੀ ਸੀ ਮੌਤ

0
1355

ਨਕੋਦਰ/ਜਲੰਧਰ (ਨਰਿੰਦਰ ਕੁਮਾਰ ਚੂਹੜ) | ਅੱਜ ਤੋਂ 16 ਸਾਲ ਪਹਿਲਾਂ ਜਗਰਾਓਂ ਥਾਣੇ ‘ਚ ਘਰੇਲੂ ਝਗੜੇ ਦੇ ਮਾਮਲੇ ਵਿੱਚ ਪੁਲਿਸ ਦੇ ਅੱਤਿਆਚਾਰ ਦਾ ਸ਼ਿਕਾਰ ਹੋਈ ਗਰੀਬ ਲੜਕੀ ਇਨਸਾਫ਼ ਨੂੰ ਉਡੀਕਦੀ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਈ ਪਰ ਇਨਸਾਫ ਨਹੀਂ ਮਿਲਿਆ।

ਅੱਜ ਦੇਰ ਸ਼ਾਮ ਕੁਲਵੰਤ ਕੌਰ ਆਪਣੇ ‘ਤੇ ਹੋਏ ਅਣਮਨੁੱਖੀ ਤਸ਼ੱਦਦ ਦਾ ਦਰਦ ਨਾ ਸਹਾਰਦੀ ਹੋਈ ਦਮ ਤੋੜ ਗਈ। ਉਸ ਦੀ ਮੌਤ ਨੇ ਸਰਕਾਰਾਂ ਤੇ ਪੁਲਿਸ ਪ੍ਰਸ਼ਾਸ਼ਨ ਦੇ ਮੂੰਹ ਦੇ ਕਰਾਰੀ ਚਪੇੜ ਮਾਰੀ ਹੈ।

ਘਟਨਾ ਤੋਂ ਬਾਅਦ ਕਈ ਜਥੇਬੰਦੀਆਂ ਵੀ ਪੀੜਤਾ ਦੇ ਘਰ ਗਈਆਂ ਸਨ ਤੇ ਇਨਸਾਫ਼ ਦੀ ਮੰਗ ਕੀਤੀ ਸੀ। ਇਸ ਬਾਰੇ ਜਰਨਲਿਸਟ ਪ੍ਰੈੱਸ ਕਲੱਬ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ ਤੇ ਸ਼੍ਰੋਮਣੀ ਰੰਗਰੇਟਾ ਦਲ ਦੇ ਪ੍ਰਧਾਨ ਬਲਵੀਰ ਸਿੰਘ ਚੀਮਾ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਵੀ ਉਨ੍ਹਾਂ ਬੀਬੀ ਕੁਲਵੰਤ ਕੌਰ ਦੇ ਘਰ ਜਾ ਸਰਕਾਰ ਤੋਂ ਇਨਸਾਫ਼ ਤੇ ਢੁੱਕਵੇਂ ਮੁਆਵਜ਼ੇ ਦੀ ਮੰਗ ਕੀਤੀ ਸੀ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਸਲੂਕ ਉਸ ਸਮੇਂ ਦੇ ਏਐੱਸਆਈ ਤੇ ਮੌਜੂਦਾ ਪੀਐੱਸਪੀ ਗੁਰਿੰਦਰ ਸਿੰਘ ਬੱਲ ਨੇ ਕੀਤਾ, ਉਸ ਤਰ੍ਹਾਂ ਦਾ ਜਾਨਵਰਾਂ ਨਾਲ ਵੀ ਕੋਈ ਨਹੀਂ ਕਰਦਾ। ਨਾਲ ਹੀ ਉਨ੍ਹਾਂ ਕਿਹਾ ਕਿ ਉਕਤ ਡੀਐੱਸਪੀ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕਰਨਾ ਚਾਹੀਦਾ ਹੈ।

ਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਉਹ ਅਫਸਰਾਂ ਤੋਂ ਇਨਸਾਫ ਦੀ ਉਮੀਦ ਖਤਮ ਹੋ ਜਾਣ ਤੇ ਸਰਕਾਰਾਂ ਤੋਂ ਇਨਸਾਫ ਦੀ ਆਸ ਨਾਲ ਡੀਐੱਸਪੀ ਬਣ ਚੁੱਕੇ ਗੁਰਿੰਦਰ ਸਿੰਘ ਬੱਲ ਵੱਲੋਂ ਬੇਗੁਨਾਹ ਹੋਣ ਦੇ ਬਾਵਜੂਦ ਕਰੰਟ ਲਗਾ ਕੇ ਦਿੱਤੇ ਜ਼ਖਮਾਂ ਤੋਂ ਤ੍ਰਾਹ-ਤ੍ਰਾਹ ਕਰਦੀ ਇਨਸਾਫ ਦੀ ਉਡੀਕ ਛੱਡ ਮੌਤ ਦੀ ਭੀਖ ਮੰਗਦੀ ਰਹੀ ਪਰ ਉਸ ਨੂੰ ਕਿਸੇ ਨੇ ਮਰਨ ਦੀ ਮਨਜ਼ੂਰੀ ਨਹੀਂ ਸੀ ਦਿੱਤੀ ਪਰ ਪ੍ਰਮਾਤਮਾ ਨੇ ਅੱਜ ਉਸ ਦੀ ਇਹ ਇੱਛਾ ਪੂਰੀ ਕਰ ਦਿੱਤੀ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ