ਸ਼ੁੱਕਰਵਾਰ ਨੂੰ ਹਾਫ ਡੇ… ਸ਼ਨੀਵਾਰ ਤੇ ਐਤਵਾਰ ਰਹੇਗਾ ਵੀਕੈਂਡ
ਅਬੂ ਧਾਬੀ | ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਹੁਣ ਪੱਛਮੀ ਦੇਸ਼ਾਂ ਦਾ ਰਾਹ ਅਪਣਾਇਆ ਹੈ। UAE ਨੇ ਸਰਕਾਰੀ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦਿਆਂ ਸੋਮਵਾਰ ਤੋਂ ਸ਼ੁੱਕਰਵਾਰ (working week) ਤੱਕ ਆਪਣਾ ਦਫਤਰੀ ਕੰਮ ਸ਼ਿਫਟ ਕਰਨ ਦਾ ਐਲਾਨ ਕੀਤਾ ਹੈ।
ਇਸਲਾਮਿਕ ਦੇਸ਼ ‘ਚ 1 ਜਨਵਰੀ ਤੋਂ ਹੋਣ ਵਾਲੇ ਇਸ ਬਦਲਾਅ ਦੇ ਤਹਿਤ ਹੁਣ ਇਸ ਦਾ ਕੰਮ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਚੱਲੇਗਾ। ਇਹ ਹੁਣ ਪੱਛਮੀ ਦੇਸ਼ਾਂ ਦੀ ਪ੍ਰਣਾਲੀ ਵਾਂਗ ਹੋਵੇਗਾ।
UAE ਦੇ ਸਰਕਾਰੀ ਮੀਡੀਆ ਦੀ ਖਬਰ ਮੁਤਾਬਕ ਅਗਲੇ ਸਾਲ ਜਨਵਰੀ ਤੋਂ ਸਰਕਾਰੀ ਅਦਾਰਿਆਂ ਲਈ ‘ਨੈਸ਼ਨਲ ਵਰਕਿੰਗ ਵੀਕ’ ਲਾਜ਼ਮੀ ਹੋ ਜਾਵੇਗਾ ਤੇ ਇਸ ਦੇ ਪਿੱਛੇ ਦਾ ਮਕਸਦ ਕੰਮ-ਜੀਵਨ ਦੇ ਸੰਤੁਲਨ ਤੇ ਆਰਥਿਕ ਮੁਕਾਬਲੇਬਾਜ਼ੀ ਨੂੰ ਬਿਹਤਰ ਬਣਾਉਣਾ ਹੈ।
ਅਧਿਕਾਰਤ ਨਿਊਜ਼ ਏਜੰਸੀ WAM ਦੀ ਰਿਪੋਰਟ ਮੁਤਾਬਕ ਸੰਯੁਕਤ ਅਰਬ ਅਮੀਰਾਤ ਪਹਿਲਾ ਦੇਸ਼ ਹੈ, ਜਿਸ ਨੇ ਪੂਰੀ ਦੁਨੀਆ ਦੇ 5 ਦਿਨਾਂ ਦੇ ਹਫ਼ਤੇ ਨਾਲੋਂ ਛੋਟਾ ਰਾਸ਼ਟਰੀ ਕੰਮਕਾਜੀ ਹਫ਼ਤਾ ਲਾਗੂ ਕੀਤਾ ਹੈ।
ਸੰਯੁਕਤ ਅਰਬ ਅਮੀਰਾਤ ਹੁਣ ਸ਼ਨੀਵਾਰ-ਐਤਵਾਰ ਵੀਕੈਂਡ ਕਰਨ ਵਾਲਾ ਇਕਲੌਤਾ ਖਾੜੀ ਦੇਸ਼ ਬਣ ਜਾਵੇਗਾ। ਮੁਸਲਿਮ ਦੇਸ਼ਾਂ ਵਿੱਚ ਵੀਕਐਂਡ ਸ਼ੁੱਕਰਵਾਰ ਨੂੰ ਦੁਪਹਿਰ ਦੀ ਨਮਾਜ਼ ਦੇ ਸਮੇਂ ਸ਼ੁਰੂ ਹੁੰਦਾ ਹੈ।
ਅਰਥਵਿਵਸਥਾ ਦੇ ਲਈ ਚੁੱਕੇ ਕਈ ਕਦਮ
ਖਾੜੀ ਦੇਸ਼ ਨੇ ਹਾਲ ਹੀ ‘ਚ ਆਪਣੀ ਆਰਥਿਕਤਾ ਨੂੰ ਖੋਲ੍ਹਣ ਲਈ ਕਈ ਕਦਮ ਚੁੱਕੇ ਹਨ। ਇਸ ਵਿੱਚ ਰਾਜ-ਨਿਯੰਤਰਿਤ ਕੰਪਨੀਆਂ ਵਿੱਚ ਹਿੱਸੇਦਾਰੀ ਵੇਚਣਾ ਵੀ ਸ਼ਾਮਲ ਹੈ।
ਸ਼ੇਅਰ ਬਾਜ਼ਾਰਾਂ ਨੇ ਵੀ ਤਰਲਤਾ ਵਧਾਉਣ ਤੇ ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਪਹਿਲਕਦਮੀਆਂ ਕੀਤੀਆਂ ਹਨ। ਹੁਣ 5 ਦਿਨ ਦੀ ਕਾਰਜ ਪ੍ਰਣਾਲੀ ਸੰਯੁਕਤ ਅਰਬ ਅਮੀਰਾਤ (ਯੂਏਈ) ਨੂੰ ਵੀ ਗਲੋਬਲ ਬਾਜ਼ਾਰਾਂ ਵਿੱਚ ਵੱਖਰਾ ਬਣਾ ਦੇਵੇਗੀ ਕਿਉਂਕਿ ਇਸ ਵਿਵਸਥਾ ਦੇ ਤਹਿਤ ਅੰਤਰਰਾਸ਼ਟਰੀ ਕਾਰਪੋਰੇਸ਼ਨਾਂ ਲਈ ਕਾਰੋਬਾਰ ਕਰਨਾ ਆਸਾਨ ਹੋ ਜਾਵੇਗਾ।
ਦੁਬਈ ਸਥਿਤ ਇੰਟਰਨੈਸ਼ਨਲ ਐਡਵਾਈਜ਼ਰੀ ਗਰੁੱਪ ਦੇ ਸੀਈਓ ਨਬੀਲ ਅਲੀਯੂਸਫ ਨੇ ਕਿਹਾ ਕਿ ਇਸ ਨਾਲ ਬਾਕੀ ਦੁਨੀਆ ਨਾਲ ਸਾਡਾ ਵਪਾਰ ਵਧੇਗਾ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ