ਤਰਨਤਾਰਨ | ਪੰਜਾਬੀ ਗਾਇਕਾ ਤੇ ਟਿਕਟਾਕ ਸਟਾਰ ਮਾਡਲ ਸੋਨੀ ਮਾਨ ਦੇ ਘਰ ‘ਤੇ ਹੋਈ ਫਾਇਰਿੰਗ ਤੋਂ ਬਾਅਦ ਸੋਨੀ ਮਾਨ ਨੇ ਲੱਖਾ ਸਿਧਾਣਾ ‘ਤੇ ਆਰੋਪ ਲਾਉਂਦਿਆਂ ਕਿਹਾ ਕਿ ਸਾਨੂੰ ਪਹਿਲਾਂ ਵੀ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ ਹਨ ਤੇ ਹੁਣ ਸਾਡੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ।
ਸੋਨੀ ਮਾਨ ਜਿਸ ਦਾ ਨਵਾਂ ਗੀਤ ‘ਸੁਣ ਤੱਤਾ-ਤੱਤਾ’ 5 ਦਸੰਬਰ ਨੂੰ ਰਿਲੀਜ਼ ਹੋਇਆ ਸੀ, ਨੇ ਆਰੋਪ ਲਾਇਆ ਕਿ ਇਸ ਗਾਣੇ ਨੂੰ ਡਿਲੀਟ ਕਰਨ ਲਈ ਲੱਖਾ ਸਿਧਾਣਾ ਵੱਲੋਂ ਧਮਕੀਆਂ ਮਿਲ ਰਹੀਆਂ ਸਨ ਤੇ ਅੱਜ ਇਕ ਦਰਜਨ ਹਥਿਆਰਬੰਦਾਂ ਨੇ ਉਸ ਦੇ ਘਰ ‘ਤੇ ਹਮਲਾ ਕਰਕੇ 10 ਤੋਂ 12 ਰਾਊਂਡ ਫਾਇਰ ਕੀਤੇ, ਜਿਸ ਵਿੱਚ ਪਰਿਵਾਰ ਨੇ ਬੜੀ ਮੁਸ਼ਕਿਲ ਨਾਲ ਆਪਣਾ ਬਚਾਅ ਕੀਤਾ।
ਸੋਨੀ ਮਾਨ ਨੇ ਸਪੱਸ਼ਟ ਕਿਹਾ ਕਿ ਗਾਣਾ ਵਾਇਰਲ ਹੋ ਚੁੱਕਾ ਹੈ ਤੇ ਡਿਲੀਟ ਨਹੀਂ ਹੋਵੇਗਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਕਿ ਠੀਕ ਹੈ, ਸਾਨੂੰ ਆਉਂਦਾ ਡਿਲੀਟ ਕਰਾਉਣਾ ਤੇ ਅੱਜ ਸਾਡੇ ਘਰ ‘ਤੇ ਇਹ ਹਮਲਾ ਕਰ ਦਿੱਤਾ ਗਿਆ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ