2 ਪਤਨੀਆਂ ਨੂੰ ਛੱਡਣ ਤੋਂ ਬਾਅਦ ਤੀਸਰੀ ਦੇ ਚੱਕਰ ‘ਚ : ਹਿੰਦੂ ਬਣ ਕੇ ਮੰਦਰ ‘ਚ ਲਏ ਫੇਰੇ ਤਾਂ ਮੁਸਲਮਾਨ ਦੱਸ ਕੇ ਦੂਜੀ ਨਾਲ ਕੀਤਾ ਨਿਕਾਹ, ਦੋਵਾਂ ਨੂੰ ਛੱਡਿਆ

0
576

ਜੋਧਪੁਰ/ਰਾਜਸਥਾਨ | 2 ਪਤਨੀਆਂ ਦੀ ਕੁੱਟਮਾਰ ਕਰਨ ਤੋਂ ਬਾਅਦ ਹੁਣ ਇਕ ਨੌਜਵਾਨ ਤੀਸਰਾ ਵਿਆਹ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਅਜੀਬ ਮਾਮਲਾ ਜੋਧਪੁਰ ਦਾ ਹੈ।

ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਆਰੋਪੀ ਨੌਜਵਾਨ ਦੀਆਂ ਦੋਵੇਂ ਪਤਨੀਆਂ ਇਕੱਠੇ ਪ੍ਰਤਾਪ ਨਗਰ ਥਾਣੇ ਪਹੁੰਚੀਆਂ ਤੇ ਆਰੋਪੀ ਖਿਲਾਫ ਮਾਮਲਾ ਦਰਜ ਕਰਵਾਇਆ। ਆਰੋਪੀ ਫਰਾਰ ਹੈ।

ਧੋਖੇ ‘ਚ ਰੱਖ ਕੇ ਇਕ ਨਾਲ ਰਾਜੂ ਬਣ ਕੇ ਵਿਆਹ ਤਾਂ ਦੂਜੀ ਨਾਲ ਇਮਰਾਨ ਬਣ ਕੇ ਕਰਵਾਇਆ ਨਿਕਾਹ

ਦੋਵਾਂ ਪਤਨੀਆਂ ਨੇ ਆਰੋਪ ਲਾਇਆ ਕਿ ਆਰੋਪੀ ਨੌਜਵਾਨ ਨੇ ਇਕ ਨਾਲ ਰਾਜੂ ਬਣ ਕੇ ਵਿਆਹ ਕਰਵਾਇਆ। ਇਸ ਦੇ ਨਾਲ ਹੀ ਉਸ ਨੇ ਇਮਰਾਨ ਬਣ ਕੇ ਇਕ ਹੋਰ ਲੜਕੀ ਨਾਲ ਨਿਕਾਹ ਕਰ ਲਿਆ। ਹੁਣ ਆਰੋਪੀ ਤੀਜਾ ਵਿਆਹ ਕਰਨ ਜਾ ਰਿਹਾ ਹੈ।

ਦੋਵਾਂ ਦਾ ਕਹਿਣਾ ਹੈ ਕਿ ਪਹਿਲਾਂ ਸਾਨੂੰ ਧੋਖਾ ਦੇ ਕੇ ਵਿਆਹ ਕਰਵਾਇਆ। ਫਿਰ ਕੁੱਟਮਾਰ ਕਰਕੇ ਘਰੋਂ ਬਾਹਰ ਕੱਢ ਦਿੱਤਾ ਗਿਆ। ਪਤੀ ਦੋਵਾਂ ਔਰਤਾਂ ਨੂੰ ਛੱਡ ਗਿਆ ਹੈ। ਹੁਣ ਤੀਸਰੀ ਔਰਤ ਦੀ ਜ਼ਿੰਦਗੀ ਖਰਾਬ ਹੋਣ ਵਾਲੀ ਹੈ, ਇਸ ਲਈ ਉਨ੍ਹਾਂ ਨੇ ਆਪਣੇ ਪਤੀ ਖਿਲਾਫ ਥਾਣੇ ‘ਚ ਮਾਮਲਾ ਦਰਜ ਕਰਵਾਇਆ ਹੈ। ਥਾਣਾ ਪ੍ਰਤਾਪ ਨਗਰ ਦੀ ਪੁਲਸ ਕੇਸ ਦਰਜ ਕਰਕੇ ਜਾਂਚ ਕਰ ਰਹੀ ਹੈ।

ਪਹਿਲਾ ਵਿਆਹ 2011 ‘ਚ, ਦੂਜਾ 2021 ‘ਚ, ਹੁਣ ਦੋਵਾਂ ਨੂੰ ਛੱਡਿਆ

ਦੋਵਾਂ ਔਰਤਾਂ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਆਰੋਪੀ ਨੇ 2011 ‘ਚ ਹਿੰਦੂ ਹੋਣ ਦਾ ਬਹਾਨਾ ਲਗਾ ਕੇ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ 29 ਜੁਲਾਈ 2021 ਨੂੰ ਮੁਸਲਮਾਨ ਬਣ ਕੇ ਮੁਸਲਿਮ ਲੜਕੀ ਨਾਲ ਨਿਕਾਹ ਕਰ ਲਿਆ। ਹੁਣ ਇਸ ਵਿਅਕਤੀ ਨੇ ਦੋਵਾਂ ਨੂੰ ਛੱਡ ਦਿੱਤਾ ਹੈ। ਦੋਵੇਂ ਲੜਕੀਆਂ ਘਰ-ਘਰ ਭਟਕਣ ਲਈ ਮਜਬੂਰ ਹਨ। ਦੋਵਾਂ ਨੇ ਦੱਸਿਆ ਕਿ ਆਰੋਪੀ ਦੁਕਾਨ ਚਲਾਉਂਦਾ ਹੈ ਪਰ ਉੱਥੇ ਵੀ ਨਹੀਂ ਲੱਭ ਸਕਿਆ।

ਹਿੰਦੂ ਲੜਕੀ ਨੇ ਦੱਸਿਆ- ਮੰਦਿਰ ‘ਚ ਲਏ ਸਨ ਫੇਰੇ, ਬਾਅਦ ਵਿੱਚ ਕੁੱਟ ਕੇ ਘਰੋਂ ਕੱਢਿਆ

ਹਿੰਦੂ ਲੜਕੀ ਨੀਤੂ ਨੇ ਦੱਸਿਆ ਕਿ ਆਰੋਪੀ ਨੇ 2011 ‘ਚ ਮੰਦਰ ‘ਚ ਉਸ ਨਾਲ ਫੇਰੇ ਲਏ ਸਨ। ਵਿਆਹ ਦੇ ਕੁਝ ਸਮੇਂ ਬਾਅਦ ਇਮਰਾਨ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਘਰੋਂ ਕੱਢ ਦਿੱਤਾ। ਉਹ ਵੀ ਵਾਪਸ ਨਹੀਂ ਗਈ। ਕਈ ਦਿਨਾਂ ਬਾਅਦ ਉਸ ਨੂੰ ਪਤਾ ਲੱਗਾ ਕਿ ਇਮਰਾਨ ਕਿਸੇ ਹੋਰ ਕੁੜੀ ਨਾਲ ਵਿਆਹ ਕਰ ਰਿਹਾ ਹੈ।

ਇਸ ਦੌਰਾਨ ਇਮਰਾਨ ਨੇ ਮੁਸਲਿਮ ਲੜਕੀ ਆਇਸ਼ਾ ਨਾਲ ਨਿਕਾਹ ਕਰਵਾ ਲਿਆ ਪਰ ਕੁਝ ਦਿਨਾਂ ਬਾਅਦ ਉਸ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਘਰੋਂ ਕੱਢ ਦਿੱਤਾ। ਇਸ ਦੌਰਾਨ ਆਇਸ਼ਾ ਨੂੰ ਵੀ ਨੀਤੂ ਬਾਰੇ ਪਤਾ ਲੱਗਾ।

ਤੀਸਰੇ ਵਿਆਹ ਦੀ ਕੋਸ਼ਿਸ਼ ‘ਤੇ ਲੜਕੀਆਂ ਨੇ ਪੁਲਿਸ ਤੋਂ ਮੰਗੀ ਮਦਦ

ਆਇਸ਼ਾ ਨੇ 10 ਨਵੰਬਰ ਨੂੰ ਥਾਣੇ ‘ਚ ਕੇਸ ਦਰਜ ਕਰਵਾਇਆ ਸੀ। ਪੁਲਿਸ ਜਦੋਂ ਇਮਰਾਨ ਬਾਰੇ ਜਾਂਚ ਕਰਨ ਪਹੁੰਚੀ ਤਾਂ ਪਤਾ ਲੱਗਾ ਕਿ ਉਹ ਇਸ ਸ਼ਹਿਰ ਵਿੱਚ ਨਹੀਂ ਹੈ।

ਪੁਲਿਸ ਵੱਲੋਂ ਮਾਮਲੇ ‘ਚ ਕੋਈ ਹੋਰ ਕਾਰਵਾਈ ਨਾ ਕੀਤੇ ਜਾਣ ‘ਤੇ ਐਤਵਾਰ ਨੂੰ ਦੋਵੇਂ ਔਰਤਾਂ ਸਾਹਮਣੇ ਆਈਆਂ। ਦੋਵਾਂ ਲੜਕੀਆਂ ਨੇ ਪੁਲਿਸ ਨੂੰ ਮਦਦ ਦੀ ਅਪੀਲ ਕਰਦਿਆਂ ਆਰੋਪੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਪੁਲਿਸ ਇਮਰਾਨ ਦੀ ਭਾਲ ਕਰ ਰਹੀ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ