ਬਹੁਤ ਖਤਰਨਾਕ ਹੈ ਕੋਰੋਨਾ ਦਾ ਨਵਾਂ ਵੇਰੀਐਂਟ, WHO ਨੇ ਨਾਂ ਦਿੱਤਾ Omicron, ਦੱਖਣੀ ਅਫਰੀਕਾ ‘ਚ 100 ਤੋਂ ਵੱਧ ਮਾਮਲੇ, ਉਡਾਣਾਂ ‘ਤੇ ਪਾਬੰਦੀ

0
1763

ਨਵੀਂ ਦਿੱਲੀ | ਵਿਸ਼ਵ ਸਿਹਤ ਸੰਗਠਨ ਨੇ ਕੋਵਿਡ-19 ਦੇ ਹਾਲ ਹੀ ਵਿੱਚ ਖੋਜੇ ਗਏ B.1.1.529 ਸਟ੍ਰੇਨ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਇਹ ਵੇਰੀਐਂਟ ਸਭ ਤੋਂ ਪਹਿਲਾਂ ਦੱਖਣੀ ਅਫਰੀਕਾ ‘ਚ ਦੇਖਿਆ ਗਿਆ ਸੀ, ਜਿਸ ਦਾ ਨਾਂ ਬਦਲ ਕੇ ਹੁਣ ਓਮੀਕਰੋਨ ਰੱਖਿਆ ਗਿਆ ਹੈ।

ਖਤਰਨਾਕ ਵੇਰੀਐਂਟ

ਇਸ ਕਲਾਸੀਫਿਕੇਸ਼ਨ ਦੇ ਅਨੁਸਾਰ ਓਮੀਕਰੋਨ ਨੂੰ ਵਿਸ਼ਵ ਪੱਧਰ ‘ਤੇ ਪ੍ਰਭਾਵੀ ਡੈਲਟਾ ਦੇ ਨਾਲ-ਨਾਲ ਇਸ ਦੇ ਕਮਜ਼ੋਰ ਵਿਰੋਧੀ ਅਲਫ਼ਾ, ਬੀਟਾ ਤੇ ਗਾਮਾ ਦੇ ਨਾਲ ਕੋਵਿਡ-19 ਵੇਰੀਐਂਟ ਦੀ ਸਭ ਤੋਂ ਖਤਰਨਾਕ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, ਜਦੋਂ ਕਿ ਬਹੁਤ ਸਾਰੇ ਦੇਸ਼ਾਂ ਨੇ ਦੱਖਣੀ ਅਫ਼ਰੀਕਾ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਹੈ, ਉਥੇ ਸ਼ੇਅਰ ਬਜਾਰ ਤੇ ਤੇਲ ਦੀਆਂ ਕੀਮਤਾਂ ਵਿੱਚ ਵੇਰੀਐਂਟ ਦੇ ਵਧ ਰਹੇ ਪ੍ਰਕੋਪ ਦੇ ਡਰ ਦੇ ਵਿਚਕਾਰ ਗਿਰਾਵਟ ਆਈ, ਜੋ ਕਿ ਵਿਸ਼ਵਵਿਆਪੀ ਰਿਕਵਰੀ ਲਈ ਇੱਕ ਵੱਡਾ ਝਟਕਾ ਹੈ।

ਅਧਿਐਨ ਕਰਨ ‘ਚ ਲੱਗੇਗਾ ਸਮਾਂ

WHO ਨੇ ਕਿਹਾ ਕਿ Omicron ਦੇ ਅਧਿਐਨ ਨੂੰ ਪੂਰਾ ਕਰਨ ਵਿੱਚ ਕਈ ਹਫ਼ਤੇ ਲੱਗ ਸਕਦੇ ਹਨ। ਅਸੀਂ ਇਹ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਕੋਵਿਡ ਦੇ ਪ੍ਰਸਾਰਣ, ਗੰਭੀਰਤਾ, ਟੀਕਿਆਂ, ਟੈਸਟਾਂ ਵਿੱਚ ਕੀ ਬਦਲਾਅ ਆਇਆ ਹੈ।

ਓਮੀਕਰੋਨ ਦੀ ਪਹਿਲੀ ਵਾਰ ਦੱਖਣੀ ਅਫ਼ਰੀਕਾ ਵਿੱਚ 9 ਨਵੰਬਰ ਨੂੰ ਪੁਸ਼ਟੀ ਹੋਈ ਸੀ। ਚਿੰਤਾ ਜ਼ਾਹਿਰ ਕਰਦਿਆਂ WHO ਨੇ ਕਿਹਾ, “ਇਸ ਵੇਰੀਐਂਟ ਵਿੱਚ ਪਰਿਵਰਤਨ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ, ਜਿਨ੍ਹਾਂ ਵਿੱਚੋਂ ਕੁਝ ਬੇਹੱਦ ਖ਼ਤਰਨਾਕ ਹਨ।”

ਦੱਖਣੀ ਅਫਰੀਕਾ ਵਿੱਚ 100 ਤੋਂ ਵੱਧ ਮਾਮਲੇ

ਦੱਖਣੀ ਅਫਰੀਕਾ ਦੇ ਲਗਭਗ ਸਾਰੇ ਪ੍ਰਾਂਤਾਂ ਵਿੱਚ ਓਮੀਕਰੋਨ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਦੱਖਣੀ ਅਫਰੀਕਾ ਵਿੱਚ ਇਸ ਵੇਰੀਐਂਟ ਦੇ 100 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਬੋਤਸਵਾਨਾ ਵਿੱਚ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।

ਇਸ ਵੇਰੀਐਂਟ ਦੇ 2 ਮਾਮਲੇ ਹਾਂਗਕਾਂਗ ਵਿੱਚ ਵੀ ਪਾਏ ਗਏ ਹਨ। ਸਾਰੇ ਵਾਇਰਸ ਸਮੇਂ ਦੇ ਨਾਲ ਬਦਲ ਜਾਂਦੇ ਹਨ ਅਤੇ ਇਸ ਵਿੱਚ SARS-CoV-2 ਵੀ ਸ਼ਾਮਿਲ ਹੈ, ਜੋ ਕੋਵਿਡ-19 ਬਿਮਾਰੀ ਦਾ ਕਾਰਨ ਬਣਦਾ ਹੈ। WHO ਨੇ ਇਸ ‘ਤੇ ਚਰਚਾ ਕਰਨ ਅਤੇ ਵਾਇਰਸ ਦੇ ਰੂਪ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਦੂਜੇ ਦੇਸ਼ਾਂ ਨਾਲ ਮੀਟਿੰਗ ਬੁਲਾਈ ਸੀ।

ਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ ਬਚੋ

ਕੋਵਿਡ-19 ‘ਤੇ ਡਬਲਯੂਐੱਚਓ ਦੀ ਟੈਕਨੀਕਲ ਮੁਖੀ ਮਾਰੀਆ ਵਾਨ ਕੇਰਖੋਵ ਨੇ ਲੋਕਾਂ ਨੂੰ ਵਾਇਰਸ ਦੇ ਸੰਪਰਕ ਵਿੱਚ ਆਉਣ ਦੀ ਸੰਭਾਵਨਾ ਨੂੰ ਘੱਟ ਕਰਨ ਲਈ ਕਿਹਾ ਹੈ।

ਉਨ੍ਹਾਂ ਕਿਹਾ, “ਅਸੀਂ ਸਮਝਦੇ ਹਾਂ ਕਿ ਲੋਕ ਚਿੰਤਤ ਹਨ। ਇੱਕ ਵਿਅਕਤੀ ਵਜੋਂ ਅਸਲ ਵਿੱਚ ਮਹੱਤਵਪੂਰਨ ਕੀ ਹੈ ਕਿ ਤੁਸੀਂ ਆਪਣੇ ਜੋਖਮ ਨੂੰ ਘਟਾਓ।”

ਇਸ ਦੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਸਮਾਜਿਕ ਦੂਰੀ ਦੀ ਪਾਲਣਾ ਕਰੋ, ਮਾਸਕ ਪਹਿਨੋ, ਭੀੜਭਾੜ ਵਾਲੇ ਖੇਤਰਾਂ ਵਿੱਚ ਜਾਣ ਤੋਂ ਬਚੋ ਅਤੇ ਸਮੇਂ ਸਿਰ ਟੀਕਾਕਰਨ ਕਰੋ।

ਯਾਤਰਾ ਸਬੰਧੀ ਚਿੰਤਾਵਾਂ

ਦੱਖਣੀ ਅਫ਼ਰੀਕਾ ਤੋਂ ਇਲਾਵਾ ਇਹ ਵੇਰੀਐਂਟ ਇਜ਼ਰਾਈਲ ਚ ਮਲਾਵੀ, ਬੋਤਸਵਾਨਾ, ਬੈਲਜੀਅਮ ਤੇ ਹਾਂਗਕਾਂਗ ਤੋਂ ਆਉਣ ਵਾਲੇ ਇੱਕ ਵਿਅਕਤੀ ਵਿੱਚ ਪਾਇਆ ਗਿਆ ਹੈ। ਇਸ ਕਾਰਨ ਕਈ ਦੇਸ਼ਾਂ ਨੇ ਇੱਥੋਂ ਆਉਣ ਵਾਲੀਆਂ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਹੈ।

ਬ੍ਰਿਟੇਨ ਨੇ ਦੱਖਣੀ ਅਫਰੀਕਾ ਦੇ ਨਾਲ-ਨਾਲ ਬੋਤਸਵਾਨਾ, ਲੇਸੋਥੋ, ਇਸਵਾਤੀਨੀ, ਜ਼ਿੰਬਾਬਵੇ ਅਤੇ ਨਾਮੀਬੀਆ ਤੋਂ ਆਉਣ ਵਾਲੇ ਲੋਕਾਂ ‘ਤੇ ਪਾਬੰਦੀਆਂ ਲਗਾਈਆਂ ਹਨ। ਬ੍ਰਿਟੇਨ ਨੇ ਇਨ੍ਹਾਂ ਦੇਸ਼ਾਂ ਨੂੰ ਯਾਤਰਾ ਪਾਬੰਦੀ ਦੀ ‘ਰੈੱਡ ਲਿਸਟ’ ‘ਚ ਸ਼ਾਮਲ ਕੀਤਾ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ