ਜਲੰਧਰ : ਵੀਰਵਾਰ ਤੱਕ ਛੁੱਟੀ ‘ਤੇ ਰਹਿਣਗੇ ਬਿਜਲੀ ਕਰਮਚਾਰੀ, ਬਿੱਲ ਜਮ੍ਹਾ ਕਰਵਾਉਣ ‘ਚ ਆਏਗੀ ਪ੍ਰੇਸ਼ਾਨੀ

0
747

ਜਲੰਧਰ | ਕਾਫੀ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਪਾਵਰਕਾਮ ਦੇ ਟੈਕਨੀਕਲ ਸਟਾਫ ਨੇ ਸੋਮਵਾਰ ਨੂੰ ਡਵੀਜ਼ਨ ਤੇ ਸਬ-ਡਵੀਜ਼ਨ ਦੇ ਬਾਹਰ ਮੈਨੇਜਮੈਂਟ ਦੇ ਖਿਲਾਫ ਪ੍ਰਦਰਸ਼ਨ ਕੀਤਾ। ਸਾਰੇ ਸਟਾਫ ਮੈਂਬਰ ਵੀਰਵਾਰ ਤੱਕ ਸਮੂਹਿਕ ਛੁੱਟੀ ‘ਤੇ ਰਹਿਣਗੇ।

ਛੁੱਟੀ ਦੇ ਪਹਿਲੇ ਦਿਨ ਜਲੰਧਰ ਸਰਕਲ ਦੇ ਤਿੰਨ ਡਵੀਜ਼ਨ ਦੇ ਕੈਸ਼ ਕਾਊਂਟਰ ਬੰਦ ਰਹੇ, ਜਦਕਿ ਮਾਡਲ ਟਾਊਨ ਦਾ ਕੈਸ਼ ਕਾਊਂਟਰ ਦੁਪਹਿਰ 3 ਵਜੇ ਤੱਕ ਬੰਦ ਰਿਹਾ। ਇਸ ਕਾਰਨ ਬਿੱਲ ਜਮ੍ਹਾ ਕਰਵਾਉਣ ਵਾਲਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਸਟਾਫ ਦੀ ਹੜਤਾਲ ਕਾਰਨ 4 ਦਿਨਾਂ ਤੱਕ ਇਹ ਪ੍ਰੇਸ਼ਾਨੀ ਝੱਲਣੀ ਪਏਗੀ। ਜਿਨ੍ਹਾਂ ਨੇ ਬਿੱਲ ਭਰਨ ਦੇ ਆਖਰੀ ਦਿਨ ਰੁਪਏ ਜਮ੍ਹਾ ਕਰਵਾਉਣੇ ਸਨ, ਉਨ੍ਹਾਂ ਨੂੰ ਲੇਟ ਫੀਸ ਦੇਣੀ ਪਏਗੀ।

ਜਲੰਧਰ ਸਰਕਲ ਦੇ ਪ੍ਰਧਾਨ ਤੇ ਸਟੇਟ ਕਮੇਟੀ ਦੇ ਪ੍ਰੈੱਸ ਸਕੱਤਰ ਬਲਵਿੰਦਰ ਰਾਣਾ ਨੇ ਦੱਸਿਆ ਕਿ ਪਹਿਲਾਂ ਇੰਪਲਾਇਜ਼ ਫੈੱਡਰੇਸ਼ਨ ਨੇ 15 ਤੇ 16 ਨਵੰਬਰ ਤੱਕ ਸਮੂਹਿਕ ਛੁੱਟੀ ਲੈ ਕੇ ਰੋਸ ਪ੍ਰਦਰਸ਼ਨ ਕਰਨ ਦੀ ਗੱਲ ਕਹੀ ਸੀ, ਹੁਣ 18 ਨਵੰਬਰ ਤੱਕ ਟੈਕਨੀਕਲ ਸਟਾਫ ਹੜਤਾਲ ‘ਤੇ ਰਹੇਗਾ।

ਤਿੰਨ ਡਵੀਜ਼ਨਾਂ ਦੇ ਕੈਸ਼ ਕਾਊਂਟਰ ਵੀ ਬੰਦ ਰਹਿਣਗੇ। ਪਾਵਰਕਾਮ ਮੈਨੇਜਮੈਂਟ ਪੇ-ਬੈਂਡ, ਡੀਏ ਤੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਕਾਫੀ ਸਮੇਂ ਤੋਂ ਚੱਸ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਸਟਾਫ ਲੰਬੀ ਛੁੱਟੀ ‘ਤੇ ਚਲਾ ਜਾਏਗਾ।

ਕਾਊਂਟਰ ‘ਤੇ ਬਿਜਲੀ ਬਿੱਲ ਜਮ੍ਹਾ ਕਰਵਾਉਣ ‘ਚ ਆਏਗੀ ਪ੍ਰੇਸ਼ਾਨੀ

ਪਾਵਰਕਾਮ ਦੀ 5 ਡਵੀਜ਼ਨ ਮਕਸੂਦਾਂ, ਕੈਂਟ, ਮਾਡਲ ਟਾਊਨ, ਪਠਾਨਕੋਟ ਤੇ ਫਗਵਾੜਾ ‘ਚ ਰੋਜ਼ਾਨਾ 80 ਕਰੋੜ ਦੇ ਕਰੀਬ ਕੈਸ਼ ਜਮ੍ਹਾ ਹੁੰਦਾ ਹੈ। ਸੋਮਵਾਰ ਨੂੰ 3 ਡਵੀਜ਼ਨ ਦੇ ਕਾਊਂਟਰ ਬੰਦ ਰਹੇ, ਜਿਸ ਨਾਲ 50 ਕਰੋੜ ਦੇ ਕਰੀਬ ਵਿੱਤੀ ਨੁਕਸਾਨ ਹੋਇਆ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ