ਪਿੰਡ ਦੇ ਹੀ 3 ਮੁੰਡਿਆਂ ਨੇ ਦੁਬਈ ਤੋਂ ਫੋਨ ਕਰਵਾ ਕੇ ਲੇਡੀ ਡਾਕਟਰ ਤੋਂ ਮੰਗੇ 50 ਲੱਖ, ਫੜੇ ਗਏ ਤਾਂ ਕਹਿੰਦੇ- ਮਨ ‘ਚ ਲਾਲਚ ਆ ਗਿਆ ਸੀ

0
1272

ਤਰਸੇਮ ਢੁੱਡੀ | ਸ੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ ‘ਚ ਫਿਰੌਤੀ ਮੰਗਣ ਦਾ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਲਾਕੇ ਦੇ ਹੀ ਰਹਿਣ ਵਾਲੇ 3 ਮੁੰਡਿਆਂ ਨੇ ਇੱਕ ਲੇਡੀ ਡਾਕਟਰ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ। ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਡਾਕਟਰ ਦੇ ਬੱਚਿਆਂ ਨੂੰ ਮਾਰਨ ਦੀ ਧਮਕੀ ਦਿੱਤੀ ਜਾਂਦੀ ਸੀ।

ਐੱਸਐੱਸਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਡਾਕਟਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜਿਹੜਾ ਨੰਬਰ ਲਿਖਵਾਇਆ ਸੀ, ਉਹ ਦੁਬਈ ਦਾ ਸੀ। ਅਸੀਂ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਕਰ ਰਹੇ ਸੀ।

ਲੇਡੀ ਡਾਕਟਰ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਰਾਤ ਕਰੀਬ ਸਾਢੇ 10 ਵਜੇ ਉਨ੍ਹਾਂ ਦੇ ਮੋਬਾਇਲ ‘ਤੇ ਫੋਨ ਆਇਆ, ਜੋ ਕਿ ਕਿਸੇ ਵਿਦੇਸ਼ੀ ਨੰਬਰ ਤੋਂ ਸੀ। ਫੋਨ ਕਰਨ ਵਾਲੇ ਨੇ ਫਿਰੌਤੀ ਵਜੋਂ 50 ਲੱਖ ਰੁਪਏ ਮੰਗੇ।

ਉਸ ਦਾ ਕਹਿਣਾ ਸੀ ਕਿ ਇਹ ਪੈਸੇ 3 ਤੋਂ 4 ਵਜੇ ਵਿਚਾਲੇ ਮਲੋਟ ਰੋਡ ਉੱਤੇ ਦੱਸੀ ਥਾਂ ‘ਤੇ ਪਹੁੰਚਾਉਣੇ ਹਨ, ਜੇ ਪੈਸੇ ਨਾ ਪਹੁੰਚੇ ਤਾਂ ਬੱਚਿਆਂ ਨੂੰ ਮਾਰ ਦਿਆਂਗੇ।

ਪੁਲਿਸ ਨੇ ਜਦੋਂ ਮਾਮਲੇ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਫੋਨ ਦੁਬਈ ਤੋਂ ਹੀ ਆ ਰਿਹਾ ਹੈ ਪਰ ਇਸ ਪਿੱਛੇ ਦੀ ਕਹਾਣੀ ਹੈਰਾਨ ਕਰਨ ਵਾਲੀ ਸੀ।

ਇਲਾਕੇ ਦੇ ਹੀ 3 ਮੁੰਡੇ ਦੁਬਈ ਰਹਿੰਦੇ ਆਪਣੇ ਸਾਥੀ ਤੋਂ ਲੇਡੀ ਡਾਕਟਰ ਨੂੰ ਫੋਨ ਕਰਵਾ ਕੇ ਫਿਰੌਤੀ ਮੰਗ ਰਹੇ ਸਨ। ਤਿੰਨੋਂ ਹੁਣ ਪੁਲਿਸ ਅੜਿੱਕੇ ਆ ਚੁੱਕੇ ਹਨ।

ਅਰੋਪੀਆਂ ‘ਚ ਬੂਟਾ ਸਿੰਘ ਉਰਫ ਵਰਿੰਦਰ ਸਿੰਘ ਪਿੰਡ ਸੋਥਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਰਾਮਜੀਤ ਸਿੰਘ ਉਰਫ ਰਾਮਾ ਪੁੱਤਰ ਜਲੌਰ ਸਿੰਘ ਤੇ ਗੁਰਪ੍ਰੀਤ ਸਿੰਘ ਉਰਫ ਸੱਤੋ ਪੁੱਤਰ ਜਲੌਰ ਸਿੰਘ ਵਾਸੀ ਪਿੰਡ ਗਿੱਲ ਜ਼ਿਲ੍ਹਾ ਫਿਰੋਜ਼ਪੁਰ ਸ਼ਾਮਿਲ ਹਨ।

ਪੁਲਿਸ ਦੀ ਪੁੱਛਗਿੱਛ ਵਿੱਚ ਅਰੋਪੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਦੇ ਦੁਬਈ ‘ਚ ਰਹਿੰਦੇ ਮੁੰਡੇ ਸਵਰਨਪ੍ਰੀਤ ਸਿੰਘ ਤੋਂ ਫੋਨ ਕਰਵਾਇਆ ਸੀ। ਇੰਨੀ ਵੱਡੀ ਰਕਮ ਫਿਰੌਤੀ ‘ਚ ਮੰਗੇ ਜਾਣ ਦਾ ਪੁਲਿਸ ਨੇ ਜਦੋਂ ਕਾਰਨ ਪੁੱਛਿਆ ਤਾਂ ਅਰੋਪੀਆਂ ਨੇ ਕਿਹਾ ਕਿ ਸਾਡੇ ਮਨ ‘ਚ ਲਾਲਚ ਆ ਗਿਆ ਸੀ, ਇਸ ਲਈ ਅਸੀਂ 50 ਲੱਖ ਮੰਗ ਲਏ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ