ਜਲੰਧਰ ਦੇ ਸਰਵੋਦਿਆ ਹਸਪਤਾਲ ‘ਚ ਡਾਕਟਰ ਨੇ ਹੀ ਕੀਤੀ ਠੱਗੀ, ਆਪ੍ਰੇਸ਼ਨਾਂ ਦੇ ਪੈਸੇ ਹੜੱਪਣ ਦੇ ਮਾਮਲੇ ‘ਚ ਡਾ. ਪੰਕਜ ਤ੍ਰਿਵੇਦੀ ‘ਤੇ ਕੇਸ ਦਰਜ, ਪੜ੍ਹੋ ਠੱਗੀ ਦੀ ਪੂਰੀ ਕਹਾਣੀ

0
1031

ਜਲੰਧਰ | ਸ਼ਹਿਰ ਦੇ ਵੱਡੇ ਸਰਵੋਦਿਆ ਹਸਪਤਾਲ ਦੇ ਡਾਕਟਰ ਪੰਕਜ ਤ੍ਰਿਵੇਦੀ ਉੱਤੇ ਪੁਲਿਸ ਨੇ ਠੱਗੀ ਦਾ ਮਾਮਲਾ ਦਰਜ ਕੀਤਾ ਹੈ। ਨਿਊਰੋ ਸਰਜਨ ਡਾ. ਪੰਕਜ ਤ੍ਰਿਵੇਦੀ ‘ਤੇ 4.72 ਕਰੋੜ ਰੁਪਏ ਦੀ ਠੱਗੀ ਦਾ ਇਲਜ਼ਾਮ ਹੈ।

2010 ਵਿੱਚ ਸਰਵੋਦਿਆ ਹਸਪਤਾਲ ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਦੇ 10 ਪਾਰਟਨਰ ਸਨ ਪਰ ਪਿਛਲੇ ਕੁੱਝ ਸਾਲਾਂ ਤੋਂ ਇਸ ਨੂੰ 4 ਡਾਕਟਰ ਹੀ ਚਲਾ ਰਹੇ ਹਨ।

ਸਰਵੋਦਿਆ ਹਸਪਤਾਲ ਦੇ ਪਾਰਟਨਰ ਅਤੇ ਮਾਸਟਰ ਤਾਰਾ ਸਿੰਘ ਨਗਰ ਦੇ ਰਹਿਣ ਵਾਲੇ ਡਾ. ਕਪਿਲ ਗੁਪਤਾ ਨੇ 8 ਜੁਲਾਈ ਨੂੰ ਜਲੰਧਰ ਪੁਲਿਸ ਨੂੰ ਠੱਗੀ ਦੀ ਸ਼ਿਕਾਇਤ ਦਿੱਤੀ ਸੀ।

ਡਾ. ਕਪਿਲ ਗੁਪਤਾ ਨੇ ਪੁਲਿਸ ਨੂੰ ਦੱਸਿਆ ਕਿ ਠੱਗੀ ਦਾ ਪਤਾ ਲੱਗਣ ਤੋਂ ਬਾਅਦ ਡਾ. ਤ੍ਰਿਵੇਦੀ ਨੇ ਪੈਸੇ ਵਾਪਸ ਕਰਨ ਦੀ ਗੱਲ ਮੰਨੀ ਸੀ ਪਰ ਉਨ੍ਹਾਂ ਨੇ ਕੋਈ ਪੈਸਾ ਨਹੀਂ ਮੋੜਿਆ।

ਡਾ. ਪੰਕਜ ਤ੍ਰਿਵੇਦੀ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਹਸਪਤਾਲ ਵਿੱਚ ਆਪ੍ਰੇਸ਼ਨ ਕੀਤੇ ਪਰ ਉਸ ਦੀ ਪੇਮੈਂਟ ਠੱਗੀ ਕਰਕੇ ਆਪਣੇ ਖਾਤੇ ਵਿੱਚ ਮੰਗਵਾ ਲਈ। ਇਹ ਸਾਰੇ ਪੈਸੇ ਹੜੱਪਣ ਵਿੱਚ ਉਨ੍ਹਾਂ ਦੀ ਨਰਸ ਹਰਜੀਤ ਕੌਰ ਰੂਬੀ ਅਤੇ ਹਸਪਤਾਲ ਸਟਾਫ ਮੈਂਬਰ ਸਾਹਿਲ ਨੇ ਉਨ੍ਹਾਂ ਦਾ ਸਾਥ ਦਿੱਤਾ।

ਸਟਾਫ ਮੈਂਬਰ ਇਲਾਜ ਕਰਵਾਉਣ ਵਾਲਿਆਂ ਨੂੰ ਫਰਜ਼ੀ ਬਿੱਲ ਬਣਾ ਕੇ ਦੇ ਦਿੰਦਾ ਸੀ। ਇਨ੍ਹਾਂ ਪੈਸਿਆਂ ਨੂੰ ਹਸਪਤਾਲ ਦੇ ਅਕਾਊਂਟ ਵਿੱਚ ਸ਼ੋਅ ਨਹੀਂ ਕੀਤਾ ਗਿਆ।

ਪੁਲਿਸ ਨੇ ਲੰਬੀ ਜਾਂਚ ਤੋਂ ਬਾਅਦ ਜਲੰਧਰ ਹਾਈਟਸ-1 ‘ਚ ਰਹਿਣ ਵਾਲੇ ਡਾ. ਪੰਕਜ ਤ੍ਰਿਵੇਦੀ, ਨਰਸ ਹਰਜੋਤ ਕੌਰ ਰੂਬੀ ਅਤੇ ਸਟਾਫ ਮੈਂਬਰ ਸਾਹਿਲ ‘ਤੇ ਕੇਸ ਦਰਜ ਕਰ ਲਿਆ ਹੈ।

ਡਾ. ਪੰਕਜ ਤ੍ਰਿਵੇਦੀ ਦਾ ਪੱਖ ਜਾਣਨ ਲਈ ਅਸੀਂ ਉਨ੍ਹਾਂ ਨੂੰ ਕਈ ਵਾਰ ਕਾਲ ਕੀਤੀ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ