ਨੇਸ਼ਨਲ ਹਾਈਵੇ ਬੰਦ, ਭੀਮ ਆਰਮੀ ਦੇ ਆਗੂਆਂ ਨੇ ਧਰਨਾ ਲਗਾ ਕੇ ਕੀਤਾ ਜਾਮ, ਵਾਹਨਾਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ

    0
    1094

    ਜਲੰਧਰ. ਜਲੰਧਰ ਤੇ ਭੋਗਪੁਰ ਵਿੱਚ ਥਾਂ-ਥਾਂ ‘ਤੇ ਭੀਮ ਆਰਮੀ ਵਲੋਂ ਨਾਗਰਿਕਤਾ ਸ਼ੋਧ ਕਾਨੂੰਨ (ਸੀਏਏ) ਤੇ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਧਰਨਾ ਲਗਾ ਕੇ ਨੇਸ਼ਨਲ ਹਾਈਵੇ ਨੂੰ ਪੂਰੀ ਤਰਾਂ ਨਾਲ ਬੰਦ ਕਰ ਦਿੱਤਾ ਗਿਆ ਹੈ। ਭੀਮ ਆਰਮੀ ਦੇ ਆਗੂਆਂ ਵਲੋਂ ਰੋਡ ਦੇ ਦੋਵੇਂ ਪਾਸੇ ਨੀਲੇ ਝੰਡੇ ਲਾ ਕੇ ਰੋਡ ਨੂੰ ਬਲਾਕ ਕਰ ਦਿੱਤਾ ਗਿਆ ਹੈ। ਮੋਕੇ ਤੇ ਪੁਲਸ ਫੋਰਸ ਵੀ ਪਹੁੰਚ ਗਈ ਹੈ। ਪੁਲਸ ਭੀਮ ਆਰਮੀ ਦੇ ਆਗੂਆਂ ਨੂੰ ਟ੍ਰੈਫਿਕ ਖੋਲਣ ਲਈ ਮਣਾਉਣ ਦਾ ਯਤਨ ਕਰ ਰਹੇ ਹਨ। ਪਰ ਉਹ ਆਪਣੀ ਜਿੱਦ ਤੇ ਅੜੇ ਹੋਏ ਹਨ ਤੇ ਨਾਰੇਬਾਜੀ ਕਰ ਰਹੇ ਹਨ। ਬੂਟਾ ਮੰਡੀ, ਲੰਮਾ ਪਿੰਡ ਚੋਕ ਤੇ ਵੀ ਧਰਨਾ ਲਗਾ ਕੇ ਰੋਡ ਨੂੰ ਜਾਮ ਕੀਤਾ ਗਿਆ ਹੈ।  

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।