ਡਿਪਟੀ CM ਰੰਧਾਵਾ ਤੋਂ ਬਾਅਦ ਨਵਜੋਤ ਕੌਰ ਸਿੱਧੂ ਦਾ ਕੈਪਟਨ ‘ਤੇ ਤਿੱਖਾ ਵਾਰ, ‘ਅਫਸਰਾਂ ਤੋਂ ਪੈਸੇ ਲੈ ਕੈਪਟਨ ਅਰੂਸਾ ਨੂੰ ਦਿੰਦੇ ਸਨ ਗਿਫਟ’

0
10135

ਚੰਡੀਗੜ੍ਹ | ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ ਦੇ ਕੈਪਟਨ ਅਮਰਿੰਦਰ ਸਿੰਘ ਤੇ ਅਰੂਸਾ ਆਲਮ ‘ਤੇ ਵਾਰ ਤੋਂ ਬਾਅਦ ਹੁਣ ਇਸ ਮਾਮਲੇ ‘ਚ ਨਵਜੋਤ ਕੌਰ ਸਿੱਧੂ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ।

ਸ਼੍ਰੀਮਤੀ ਸਿੱਧੂ ਨੇ ਕੈਪਟਨ ਨੂੰ ਬਾਕੀ ਦੀ ਜ਼ਿੰਦਗੀ ਅਰੂਸਾ ਨਾਲ ਬਿਤਾਉਣ ਦੀ ਸਲਾਹ ਦਿੱਤੀ ਹੈ, ਨਾਲ ਹੀ ਉਨ੍ਹਾਂ ਕੈਪਟਨ ‘ਤੇ ਗੰਭੀਰ ਆਰੋਪ ਲਗਾਉਂਦਿਆਂ ਕਿਹਾ ਕਿ ਉਹ ਤਬਾਦਲਿਆਂ ਲਈ ਪੈਸੇ ਲਿਆ ਕਰਦੇ ਸਨ। ਇੰਨਾ ਹੀ ਨਹੀਂ ਅਫਸਰਾਂ ਤੋਂ ਪੈਸੇ ਲੈ ਕੇ ਉਹ ਅਰੂਸਾ ਨੂੰ ਗਿਫਟ ਦਿੰਦੇ ਸਨ।

ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜਿਹੜੀ ਵੀ ਪੋਸਟਿੰਗ ਪੰਜਾਬ ‘ਚ ਹੋਈ, ਉਹ ਕੋਈ ਵੀ ਅਟੈਚੀ ਬਿਨਾਂ ਨਹੀਂ ਹੋਈ ਤੇ ਅਰੂਸਾ ਆਲਮ ਨੂੰ ਗਿਫਟ ਦਿੱਤੇ ਬਿਨਾਂ ਨਹੀਂ ਹੋਈ।

ਅਰੂਸਾ ਪੰਜਾਬ ਦਾ ਪੈਸਾ ਲੈ ਕੇ ਇੰਗਲੈਂਡ ਤੇ ਦੁਬਈ ਲੈ ਕੇ ਭੱਜ ਗਈ ਹੈ। ਕੋਈ ਵੀ ਬੰਦਾ ਡਾਇਮੰਡ ਸੈੱਟ ਤੋਂ ਬਿਨਾਂ ਅਰੂਸਾ ਕੋਲ ਨਹੀਂ ਸੀ ਜਾਂਦਾ ਸੀ, ਕੋਈ ਚੇਅਰਮੈਨ ਅਟੈਚੀ ਤੋਂ ਬਿਨਾਂ ਨਹੀਂ ਸੀ ਲੱਗਦਾ।

ਪੁਲਿਸ ਦੀ ਕੋਈ ਵੀ ਵੱਡੀ ਪੋਸਟਿੰਗ ਅਰੂਸਾ ਤੋਂ ਬਿਨਾਂ ਹੁੰਦੀ ਸੀ। ਹੁਣ ਕੈਪਟਨ ਨੂੰ ਚਾਹੀਦਾ ਕਿ ਉਹ ਉਹਦੇ ਪਿੱਛੇ-ਪਿੱਛੇ ਜਾਣ ਤੇ ਉਸ ਪੈਸੇ ‘ਤੇ ਨਿਗ੍ਹਾ ਰੱਖਣ ਤੇ ਆਪ ਵੀ ਥੋੜ੍ਹੀ-ਬਹੁਤ ਐਸ਼ ਕਰ ਲੈਣ, ਨਹੀਂ ਤਾਂ ਉਹ ਪੈਸੇ ਲੈ ਕੇ ਗਾਇਬ ਹੋ ਗਈ ਹੈ।

ਬੀਤੇ ਦਿਨ ਵੀ ਅਰੂਸਾ ਆਲਮ ਨੂੰ ਲੈ ਕੇ ਡਿਪਟੀ ਸੀਐੱਮ ਰੰਧਾਵਾ ਨੇ ਕੈਪਟਨ ‘ਤੇ ਵਾਰ ਕੀਤਾ ਸੀ ਤੇ ਅਰੂਸਾ ਦੇ ISI ਨਾਲ ਸੰਬੰਧਾਂ ਦੀ ਜਾਂਚ ਕਰਨ ਬਾਰੇ ਕਿਹਾ ਸੀ ਤੇ ਅੱਜ ਨਵਜੋਤ ਕੌਰ ਸਿੱਧੂ ਵੱਲੋਂ ਕੈਪਟਨ ‘ਤੇ ਵੱਡਾ ਹਮਲਾ ਕੀਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸ਼੍ਰੀਮਤੀ ਸਿੱਧੂ ਦੇ ਇਹ ਆਰੋਪ ਕਿੱਥੋਂ ਤੱਕ ਸਹੀ ਸਾਬਿਤ ਹੁੰਦੇ ਹਨ।