ਜਲੰਧਰ : SAI Overseas ਦੇ ਦਫਤਰ ਤੇ ਮਾਲਕ ਦੇ ਘਰ ਇਨਕਮ ਟੈਕਸ ਦੀ ਛਾਪੇਮਾਰੀ, J&K ਦੀ ਪੁਲਿਸ ਵੀ ਪਹੁੰਚੀ ਮੌਕੇ ‘ਤੇ

0
1648

ਜਲੰਧਰ | ਜਲੰਧਰ ‘ਚ ਠੱਗ ਤੇ ਧੋਖੇਬਾਜ਼ ਟ੍ਰੈਵਲ ਏਜੰਟਾਂ ਖਿਲਾਫ ਪੁਲਿਸ ਸਮੇਤ ਕਈ ਸਰਕਾਰੀ ਏਜੰਸੀਆਂ ਛਾਪੇਮਾਰੀ ਕਰਦੀਆਂ ਰਹਿੰਦੀਆਂ ਹਨ ਪਰ ਉਨ੍ਹਾਂ ਦਾ ਕਾਰੋਬਾਰ ਨਿਰੰਤਰ ਜਾਰੀ ਹੈ।

ਅੱਜ ਸਵੇਰੇ ਇਨਕਮ ਟੈਕਸ ਵਿਭਾਗ ਨੇ ਜਲੰਧਰ ਦੇ ਬੱਸ ਸਟੈਂਡ ਨੇੜੇ ਸਹੋਤਾ ਕੰਪਲੈਕਸ ‘ਚ ਸਥਿਤ SAI Overseas ਦੇ ਦਫਤਰ ਤੇ ਮਾਲਕ ਦੇ ਘਰ ਛਾਪੇਮਾਰੀ ਕੀਤੀ।

ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਦੀ ਇਕ ਟੀਮ ਜੰਮੂ-ਕਸ਼ਮੀਰ ਨੰਬਰ ਦੀਆਂ 4 ਗੱਡੀਆਂ ‘ਚ ਸਵਾਰ ਹੋ ਕੇ ਸਾਈ ਓਵਰਸੀਅਸ ਦੇ ਅਦਾਰਿਆਂ ‘ਤੇ ਛਾਪੇਮਾਰੀ ਕਰਨ ਪਹੁੰਚੀ।

ਜੰਮੂ-ਕਸ਼ਮੀਰ ਅਤੇ ਜਲੰਧਰ ਪੁਲਿਸ ਦੀ ਟੀਮ ਵੀ ਅਧਿਕਾਰੀਆਂ ‘ਚ ਸ਼ਾਮਿਲ ਸੀ। ਇਹ ਕਾਰਵਾਈ ਉਸ ਆਡੀਓ ਕਲਿਪ ਨੂੰ ਜੋੜ ਕੇ ਕੀਤੀ ਜਾ ਰਹੀ ਹੈ, ਜਿਸ ਵਿੱਚ ਕੁਝ ਮਹੀਨੇ ਪਹਿਲਾਂ ਫੰਡ ਬਾਰੇ ਗੱਲਬਾਤ ਹੋਈ ਸੀ।

ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਉਕਤ ਇਮੀਗ੍ਰੇਸ਼ਨ ਏਜੰਟ ਦੀ ਬ੍ਰਿਟੇਨ ਅਤੇ ਅਮਰੀਕਾ ਭੇਜਣ ਦੇ ਨਾਂ ‘ਤੇ ਖੁਦ ਹੀ ਫੰਡ ਸ਼ੋਅ ਕਰਵਾਉਣ ਦੀ ਇਕ ਆਡੀਓ ਕਲਿਪ ਵਾਇਰਲ ਹੋਈ ਸੀ। ਦੂਜੇ ਪਾਸੇ ਛਾਪੇਮਾਰੀ ਤੋਂ ਬਾਅਦ ਜਲੰਧਰ ਦੀਆਂ ਕਈ ਸੰਸਥਾਵਾਂ ਦੇ ਮਾਲਕਾਂ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ ਹੈ।

(ਨੋਟ – ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ https://bit.ly/3e85XYS ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।