ਲਿਖਤੀ ਤੋਂ ਪਹਿਲਾਂ ਪ੍ਰੈਕਟੀਕਲ ਪ੍ਰੀਖਿਆ ਲਵੇਗਾ CBSE, ਪੜ੍ਹੋ ਡਿਟੇਲ

0
8566

ਚੰਡੀਗੜ੍ਹ | ਨਵੰਬਰ-ਦਸੰਬਰ 2021 ਨੂੰ ਹੋਣ ਵਾਲੀ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਦੀ ਲਿਖਤੀ ਪ੍ਰੀਖਿਆ ਤੋਂ ਪਹਿਲਾਂ ਪ੍ਰੈਕਟੀਕਲ ਹੋਵੇਗਾ। ਇਹ ਪ੍ਰੈਕਟੀਕਲ ਥਿਊਰੀ ਮੁਤਾਬਕ 50 ਫੀਸਦੀ ਸਿਲੇਬਸ ’ਚੋਂ ਹੋਵੇਗਾ। ਕੋਰੋਨਾ ਕਾਰਨ ਅਪ੍ਰੈਲ 2021 ’ਚ ਪਹਿਲੀ ਵਾਰ ਸੀਬੀਐੱਸਈ ਨੇ ਇਕ ਸਾਲ ’ਚ 2 ਵਾਰ ਪ੍ਰੀਖਿਆ ਲੈਣ ਦਾ ਫੈਸਲਾ ਲਿਆ ਹੈ।

ਪਹਿਲੇ ਪੇਪਰ ਨਵੰਬਰ-ਦਸੰਬਰ 2021 ’ਚ ਹੋਣਗੇ, ਜਦਕਿ ਦੂਸਰੇ ਪੇਪਰ ਮਾਰਚ-ਅਪ੍ਰੈਲ 2022 ’ਚ ਲਏ ਜਾਣਗੇ। ਥਿਊਰੀ ਨੂੰ ਲੈ ਕੇ ਸੀਬੀਐੱਸਈ ਸਾਫ਼ ਕਰ ਚੁੱਕਾ ਹੈ ਕਿ ਨਵੰਬਰ 2021 ਤੱਕ ਅੱਧੇ ਸਿਲੇਬਸ ਦੀ ਪੜ੍ਹਾਈ ਕਰਵਾਈ ਜਾਵੇਗੀ ਤੇ ਉਸੇ ਵਿੱਚੋਂ ਹੀ ਪ੍ਰੀਖਿਆ ਲਈ ਜਾਵੇਗੀ। ਇਸੇ ਤਰ੍ਹਾਂ ਪ੍ਰੈਕਟੀਕਲ ਨੂੰ ਲੈ ਕੇ ਅਜੇ ਤੱਕ ਕੋਈ ਵੀ ਗਾਈਡਲਾਈਨ ਸੀਬੀਐੱਸਈ ਨੇ ਜਾਰੀ ਨਹੀਂ ਕੀਤੀ।