ਮੁੰਬਈ | ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਕਿਸਮਤ ਦਾ ਫੈਸਲਾ ਅੱਜ ਮੁੰਬਈ ਦੀ ਮੈਜਿਸਟ੍ਰੇਟ ਅਦਾਲਤ ਵੱਲੋਂ ਕੀਤਾ ਜਾਣਾ ਹੈ। ਆਰੀਅਨ ਖਾਨ ਪਿਛਲੇ 7 ਦਿਨਾਂ ਤੋਂ ਐੱਨਸੀਬੀ ਦੀ ਹਿਰਾਸਤ ਵਿੱਚ ਹੈ।
ਆਰੀਅਨ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਇਕ ਡਰੱਗ ਪਾਰਟੀ ਦਾ ਹਿੱਸਾ ਹੋਣ ਕਾਰਨ ਹਿਰਾਸਤ ਵਿੱਚ ਲਿਆ ਸੀ, ਜੋ ਕਿ ਮੁੰਬਈ ਤੋਂ ਗੋਆ ਜਾ ਰਹੇ ਇਕ ਕਰੂਜ਼ ਸਮੁੰਦਰੀ ਜਹਾਜ਼ ‘ਚ ਚੱਲ ਰਹੀ ਸੀ।
2 ਅਕਤੂਬਰ ਨੂੰ ਆਰੀਅਨ ਨੂੰ ਐੱਨਸੀਬੀ ਨੇ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਇਹ ਦੱਸਿਆ ਗਿਆ ਕਿ ਆਰੀਅਨ ਖਾਨ ਤੋਂ ਕੋਈ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ।
ਆਰੀਅਨ ਦੀ ਜ਼ਮਾਨਤ ਦੀ ਸੁਣਵਾਈ ਅੱਜ ਮੁੰਬਈ ਦੀ ਅਦਾਲਤ ਵਿੱਚ ਹੋਣੀ ਹੈ। ਅਜਿਹੀ ਸਥਿਤੀ ‘ਚ ਉਸ ਨੂੰ ਜ਼ਮਾਨਤ ਮਿਲੇਗੀ ਜਾਂ ਜੇਲ੍ਹ ਹੋਵੇਗੀ, ਇਹ ਸਮਾਂ ਆਉਣ ‘ਤੇ ਹੀ ਪਤਾ ਲੱਗੇਗਾ।
ਆਰੀਅਨ ਖਾਨ ਤੇ 8 ਹੋਰ ਆਰੋਪੀਆਂ ਦੀ ਜ਼ਮਾਨਤ ਦੀ ਸੁਣਵਾਈ ਅੱਜ ਦੁਪਹਿਰ 12.30 ਵਜੇ ਸ਼ੁਰੂ ਹੋਵੇਗੀ। ਇਹ ਸੁਣਵਾਈ ਐਸਪਲੇਨੇਡ ਮੈਜਿਸਟ੍ਰੇਟ ਅਦਾਲਤ ਵਿੱਚ ਹੋਵੇਗੀ।
ਦੱਸਿਆ ਗਿਆ ਹੈ ਕਿ ਐੱਨਸੀਬੀ ਅਧਿਕਾਰੀ ਅਦਾਲਤ ਦੇ ਆਦੇਸ਼ ਦਾ ਇੰਤਜ਼ਾਰ ਕਰਨਗੇ। ਜੇ ਆਰੀਅਨ ਖਾਨ ਤੇ ਹੋਰ 8 ਆਰੋਪੀਆਂ ਦੀ ਜ਼ਮਾਨਤ ਅਰਜ਼ੀ ਰੱਦ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਆਰਥਰ ਰੋਡ ਜੇਲ੍ਹ ਲਿਜਾਇਆ ਜਾਵੇਗਾ। ਇਸ ਦੇ ਨਾਲ ਹੀ ਲੜਕੀਆਂ ਨੂੰ ਬਾਈਕੁੱਲਾ ਜੇਲ੍ਹ ਵਿੱਚ ਲਿਜਾਇਆ ਜਾਵੇਗਾ।