ਦੀਪ ਸਿੱਧੂ ਨੇ ਵਾਲਮੀਕਿ ਸਮਾਜ ਖਿਲਾਫ਼ ਬੋਲੇ ਜਾਤੀਸੂਚਕ ਸ਼ਬਦ, SC/ST ਐਕਟ ਤਹਿਤ ਜਲੰਧਰ ‘ਚ ਪਰਚਾ ਦਰਜ

0
5596

ਜਲੰਧਰ | ਫਿਲਮੀ ਅਦਾਕਾਰ ਤੇ ਕਿਸਾਨ ਲੀਡਰ ਦੀਪ ਸਿੱਧੂ ਖਿਲਾਫ਼ SC/ST ਐਕਟ ਅਧੀਨ ਜਲੰਧਰ ‘ਚ ਪਰਚਾ ਦਰਜ ਕੀਤਾ ਗਿਆ ਹੈ। ਇਹ ਐੱਫਆਈਆਰ ਥਾਣਾ ਬਾਰਾਂਦਰੀ ਵਿੱਚ ਦਰਜ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਦੀਪ ਸਿੱਧੂ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਲਾਈਵ ਹੋ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ। ਇਸ ਮੌਕੇ ਇਕ ਕਿਸਾਨ ਵੱਲੋਂ ਵਾਲਮੀਕਿ ਸਮਾਜ ਖਿਲਾਫ਼ ਜਾਤੀਸੂਚਕ ਸ਼ਬਦ ਬੋਲੇ ਗਏ ਸਨ, ਜਿਸ ਦੇ ਵਿਰੋਧ ਵਿੱਚ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਅਹੁਦੇਦਾਰ ਜੱਸੀ ਤੱਲ੍ਹਣ ਨੇ ਆਪਣੇ ਸਾਥੀਆਂ ਸਮੇਤ ਜਲੰਧਰ ਪੁਲਿਸ ਨੂੰ ਦੀਪ ਸਿੱਧੂ ਵਿਰੁੱਧ ਸ਼ਿਕਾਇਤ ਦਰਜ ਕਰਵਾਈ।

ਇਸੇ ਸ਼ਿਕਾਇਤ ਦੇ ਅਧਾਰ ‘ਤੇ ਪੁਲਿਸ ਨੇ ਦੀਪ ਸਿੱਧੂ ‘ਤੇ ਐੱਸਸੀ/ਐੱਸਟੀ ਐਕਟ ਅਧੀਨ ਪਰਚਾ ਦਰਜ ਕਰ ਲਿਆ ਹੈ।

(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।