ਸਮੁੰਦਰ ‘ਚ ਚੱਲ ਰਹੀ ਰੇਵ ਪਾਰਟੀ ਦੌਰਾਨ ਵੱਡੀ ਮਾਤਰਾ ‘ਚ ਮਿਲੀ ਡਰੱਗਜ਼, ਪਾਰਟੀ ‘ਚ ਮੌਜੂਦ ਸ਼ਾਹਰੁਖ ਖਾਨ ਦੇ ਬੇਟੇ ਤੋਂ ਵੀ ਕੀਤੀ ਜਾ ਰਹੀ ਪੁੱਛਗਿੱਛ

0
3900

ਮੁੰਬਈ | ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸ਼ਨੀਵਾਰ ਨੂੰ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਸ਼ਿਪ ‘ਚ ਛਾਪਾ ਮਾਰ ਕੇ ਇਕ ਵੱਡੀ ਡਰੱਗਜ਼ ਪਾਰਟੀ ‘ਚ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੇ ਦੋਸ਼ ‘ਚ 13 ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ।

NCB ਮੁੰਬਈ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਦੱਸਿਆ ਕਿ ਅਸੀਂ ਕੁਝ ਲੋਕਾਂ ਤੋਂ ਪੁੱਛਗਿੱਛ ਕੀਤੀ, ਜਾਂਚ ਜਾਰੀ ਹੈ। ਵੱਡੀ ਮਾਤਰਾ ‘ਚ ਡਰੱਗਜ਼ ਬਰਾਮਦ ਕੀਤਾ ਗਿਆ ਹੈ।

ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸ਼ਨੀਵਾਰ ਰਾਤ ਮੁੰਬਈ ‘ਚ ਕਾਰਡੋਲੀਆ ਦਿ ਇੰਪ੍ਰੈੱਸ ਨਾਂ ਦੇ ਇਕ ਕਰੂਜ਼ ‘ਤੇ ਅਚਾਨਕ ਛਾਪੇਮਾਰੀ ਕੀਤੀ। ਇਸ ਦੌਰਾਨ NCB ਨੇ ਨਸ਼ੀਲੇ ਪਦਾਰਥ ਬਰਾਮਦ ਕੀਤੇ। ਨਾਲ ਹੀ 10 ਲੋਕਾਂ ਨੂੰ ਹਿਰਾਸਤ ਲਿਆ ਹੈ।

ਇਸ ਤੋਂ ਬਾਅਦ ਖਬਰਾਂ ਆ ਰਹੀਆਂ ਹਨ ਕਿ ਹਿਰਾਸਤ ‘ਚ ਜਿਨ੍ਹਾਂ ਲੋਕਾਂ ਨੂੰ ਲਿਆ ਗਿਆ ਹੈ ਉਨ੍ਹਾਂ ‘ਚੋਂ ਇਕ ਬਾਲੀਵੁੱਡ ਅਦਾਕਾਰ ਦਾ ਬੇਟਾ ਵੀ ਸ਼ਾਮਿਲ ਹੈ।

ਇਕ ਅਖਬਾਰ ਮੁਤਾਬਕ ਨਾਰਕੋਟਿਕਸ ਕੰਟਰੋਲ ਬਿਊਰੋ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਤੋਂ ਕਾਰਡੋਲੀਆ ਕਰੂਜ਼ ਦੇ ਜਹਾਜ਼ ‘ਤੇ ਮੁੰਬਈ ਡਰੱਗ ਮਾਮਲੇ ‘ਚ ਪੁੱਛਗਿੱਛ ਕਰ ਰਹੀ ਹੈ।

ਦੂਜੇ ਪਾਸੇ ਇਕ ਚੈਨਲ ਦੀ ਰਿਪੋਰਟ ਮੁਤਾਬਕ ਪੁੱਛਗਿੱਛ ਦੌਰਾਨ ਸ਼ਾਹਰੁਖ ਦੇ ਬੇਟੇ ਨੇ ਦੱਸਿਆ ਕਿ ਉਨ੍ਹਾਂ ਨੂੰ ਗੈਸਟ ਦੇ ਰੂਪ ‘ਚ ਬੁਲਾਇਆ ਗਿਆ ਸੀ ਤੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲਿ ਹੋਣ ਲਈ ਕੋਈ ਪੈਸਾ ਨਹੀਂ ਦਿੱਤਾ ਗਿਆ। ਹਾਲਾਂਕਿ ਅਜੇ ਤੱਕ NCB ਵੱਲੋਂ ਇਸ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।