ਸ਼ਰਾਬ ਪੀ ਕੇ ਸਕੂਲ ਪੁੱਜਾ ਵਿਦਿਆਰਥੀ, ਫ੍ਰੈਂਡਸ਼ਿਪ ਤੋਂ ਇਨਕਾਰ ਕਰਨ ‘ਤੇ ਵਿਦਿਆਰਥਣ ਦਾ ਕੀਤਾ ਇਹ ਹਾਲ

0
2483

ਮੋਗਾ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਸ਼ਰਾਬ ਪੀ ਕੇ 11ਵੀਂ ਕਲਾਸ ਦੇ ਵਿਦਿਆਰਥੀ ਨੇ ਨਾਲ ਪੜ੍ਹਨ ਵਾਲੀ ਲੜਕੀ ’ਤੇ ਫ੍ਰੈਂਡਸ਼ਿਪ ਦਾ ਦਬਾਅ ਬਣਾਇਆ। ਲੜਕੀ ਨੇ ਇਨਕਾਰ ਕੀਤਾ ਤਾਂ ਉਹ ਲੰਚ ਟਾਈਮ ’ਚ ਸਕੂਲ ਪਹੁੰਚ ਗਿਆ ਤੇ ਵਿਦਿਆਰਥਣ ਦੀ ਜੰਮ ਕੇ ਕੁੱਟਮਾਰ ਕਰ ਦਿੱਤੀ।

ਪੀੜਤਾ ਨੇ ਆਪਣੇ ਅਧਿਆਪਕਾਂ ਤੇ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ। ਪ੍ਰਿੰਸੀਪਲ ਨੇ ਲੜਕੇ ਦੇ 2 ਧੱਪੜ ਮਾਰੇ ਤੇ ਕਲਾਸ ਵਿੱਚ ਭੇਜ ਦਿੱਤਾ। ਇਹ ਘਟਨਾ 29 ਸਤੰਬਰ ਦੀ ਹੈ।

ਵਿਦਿਆਰਥਣ ਦੇ ਪਿਤਾ ਦਾ ਦੋਸ਼ ਹੈ ਕਿ ਉਸ ਦਿਨ ਵਿਦਿਆਰਥੀ ਸ਼ਰਾਬ ਪੀ ਕੇ ਸਕੂਲ ਆਇਆ ਸੀ। ਉਹ ਕਈ ਵਾਰ ਫੇਲ੍ਹ ਹੋਣ ਕਾਰਨ 22 ਸਾਲ ਦੀ ਉਮਰ ’ਚ 11ਵੀਂ ਕਰ ਰਿਹਾ ਹੈ। ਪੁਲਿਸ ਨੇ ਵਿਦਿਆਰਥੀ ਖਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਐੱਫਆਈਆਰ ’ਚ ਵਿਦਿਆਰਥਣ ਦੇ ਪਿਤਾ ਨੇ ਦੋਸ਼ ਲਾਇਆ ਕਿ ਸਕੂਲ ਦੇ ਪ੍ਰਿੰਸੀਪਲ ਵੱਲੋਂ ਮਾਮਲਾ ਦਬਾਅ ਦਿੱਤੇ ਜਾਣ ਕਾਰਨ ਵਿਦਿਆਰਥੀ ਦਾ ਹੌਸਲਾ ਵੱਧ ਗਿਆ ਹੈ। 30 ਸਤੰਬਰ ਨੂੰ ਜਦ ਉਨ੍ਹਾਂ ਦੀ ਬੇਟੀ ਛੁੱਟੀ ਤੋਂ ਬਾਅਦ ਘਰ ਵਾਪਸ ਆਈ ਤਾਂ ਉਸ ਨੇ ਰਸਤੇ ’ਚ ਫਿਰ ਉਸ ਨੂੰ ਫੜ ਲਿਆ ਤੇ ਉਸ ਨਾਲ ਕੁੱਟਮਾਰ ਕੀਤੀ। ਰੌਲਾ ਪਾਉਣ ’ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਉਸ ਦੀ ਪਤਨੀ ਵੀ ਮੌਕੇ ’ਤੇ ਪਹੁੰਚ ਗਈ ਤਾਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।

ਕੁੱਟਮਾਰ ਕਾਰਨ ਵਿਦਿਆਰਥਣ ਦੀ ਇਕ ਅੱਖ ’ਤੇ ਸੱਟ ਲੱਗੀ ਹੈ। ਪਿਤਾ ਨੇ ਦੱਸਿਆ ਕਿ ਬਦਨਾਮੀ ਕਾਰਨ ਉਨ੍ਹਾਂ ਨੇ ਕੁੜੀ ਨੂੰ ਕਿਸੇ ਵੀ ਹਸਪਤਾਲ ’ਚ ਦਾਖਲ ਨਹੀ ਕਰਵਾਇਆ।