ਭਾਰਤ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ ‘ਤੇ ਪਾਬੰਦੀ ਖਤਮ, ਜਾਣੋ ਕਦੋਂ ਤੋਂ ਸ਼ੁਰੂ ਹੋਏਗੀ Flight

0
2525

ਨਵੀਂ ਦਿੱਲੀ |  ਕੈਨੇਡਾ ਨੇ ਕੋਰੋਨਾ ਕਾਰਨ ਉਡਾਣਾਂ ‘ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ ਤੇ ਹੁਣ ਸੋਮਵਾਰ 27 ਸਤੰਬਰ ਤੋਂ ਇਕ ਵਾਰ ਫਿਰ ਹਵਾਈ ਸੇਵਾ ਸ਼ੁਰੂ ਹੋ ਜਾਵੇਗੀ।

ਇੰਡੀਆ ਤੋਂ ਕੈਨੇਡਾ ਸਿੱਧੀ ਫਲਾਈਟ ‘ਤੇ ਲੱਗੀ ਪਾਬੰਦੀ 21 ਸਤੰਬਰ ਨੂੰ ਖਤਮ ਹੋ ਗਈ ਸੀ ਪਰ ਕੈਨੇਡਾ ਟ੍ਰਾਂਸਪੋਰਟ ਨੇ ਇਸ ਨੂੰ 26 ਸਤੰਬਰ ਤੱਕ ਵਧਾ ਦਿੱਤਾ ਸੀ। ਹੁਣ ਕੁਝ ਪਾਬੰਦੀਆਂ ਖਤਮ ਹੋਣ ਤੋਂ ਬਾਅਦ ਭਾਰਤ ਤੋਂ ਯਾਤਰੀ ਕੈਨੇਡਾ ਦੀ ਯਾਤਰਾ ਕਰ ਸਕਦੇ ਹਨ।

ਅਧਿਕਾਰੀਆਂ ਅਨੁਸਾਰ ਏਅਰ ਕੈਨੇਡਾ 27 ਸਤੰਬਰ ਤੋਂ ਆਪਣੀ ਹਵਾਈ ਸੇਵਾ ਸ਼ੁਰੂ ਕਰੇਗਾ, ਜਦੋਂ ਕਿ ਏਅਰ ਇੰਡੀਆ 30 ਸਤੰਬਰ ਤੋਂ ਕੈਨੇਡਾ ਲਈ ਆਪਣੀਆਂ ਉਡਾਣਾਂ ਮੁੜ ਸ਼ੁਰੂ ਕਰੇਗੀ।

ਯਾਤਰੀਆਂ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ

  • ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ ਤੋਂ ਮਾਨਤਾ ਪ੍ਰਾਪਤ ਲੈਬਾਰਟਰੀ ਤੋਂ ਕੋਰੋਨਾ ਟੈਸਟ ਕਰਵਾਉਣਾ ਹੋਵੇਗਾ ਤੇ ਨਤੀਜਾ ਨੈਗੇਟਿਵ ਹੋਣ ‘ਤੇ ਹੀ ਜਹਾਜ਼ ‘ਚ ਸਵਾਰ ਹੋਣ ਦੀ ਆਗਿਆ ਦਿੱਤੀ ਜਾਏਗੀ।
  • ਇਹ ਟੈਸਟ ਉਨ੍ਹਾਂ ਦੀ ਸਿੱਧੀ ਉਡਾਣ ਕੈਨੇਡਾ ਲਈ ਰਵਾਨਾ ਹੋਣ ਦੇ 18 ਘੰਟਿਆਂ ਦੇ ਅੰਦਰ-ਅੰਦਰ ਕੀਤਾ ਜਾਣਾ ਹੈ।
  • ਭਾਰਤ ‘ਚ ਕਿਸੇ ਹੋਰ ਲੈਬ ਤੋਂ ਕੀਤੇ ਗਏ ਕੋਵਿਡ-19 ਟੈਸਟ ਕੈਨੇਡਾ ਦੀ ਯਾਤਰਾ ਲਈ ਮਾਨਤਾ ਪ੍ਰਾਪਤ ਨਹੀਂ ਹੋਣਗੇ।
  • ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯਾਤਰੀਆਂ ਨੂੰ ArriveCAN ਐਪ ਜਾਂ ਵੈੱਬਸਾਈਟ ‘ਤੇ ਸੰਬੰਧਤ ਜਾਣਕਾਰੀ ਅਪਲੋਡ ਕਰਨੀ ਪਏਗੀ।
  • ਅਧਿਕਾਰੀ ਇਹ ਸੁਨਿਸ਼ਚਿਤ ਕਰਨਗੇ ਕਿ ਯਾਤਰੀਆਂ ਨੇ ਅਜਿਹਾ ਕੀਤਾ ਹੈ ਤੇ ਜੋ ਇਹ ਸ਼ਰਤਾਂ ਪੂਰੀਆਂ ਕਰਨ ਵਿੱਚ ਅਸਮਰੱਥ ਹਨ, ਉਨ੍ਹਾਂ ਨੂੰ ਸਵਾਰ ਹੋਣ ਤੋਂ ਇਨਕਾਰ ਕਰ ਦਿੱਤਾ ਜਾਵੇਗਾ।