ਜਲੰਧਰ | ਦਕੋਹਾ ਪੁਲਿਸ ਚੌਕੀ ਦੇ ਕੋਲ ਮਾਰਕੀਟ ‘ਚ ਇਕ ਔਰਤ ਨੇ ਆਪਣੇ ਰਿਟਾਇਰਡ ASI ਪਤੀ ਨੂੰ ਦੂਸਰੀ ਔਰਤ ਨਾਲ ਸਬਜ਼ੀ ਖਰੀਦਦੇ ਫੜ ਲਿਆ, ਜਿਸ ਤੋਂ ਬਾਅਦ ਮੌਕੇ ‘ਤੇ ਡੇਢ ਘੰਟੇ ਤੱਕ ਹਾਈਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ।
ਔਰਤ ਨੇ ਪਤੀ ‘ਤੇ ਦੂਸਰੀ ਔਰਤ ਨਾਲ ਨਾਜਾਇਜ਼ ਸੰਬੰਧ ਹੋਣ ਦੇ ਵੀ ਆਰੋਪ ਲਾਏ। ਇਸ ਦੌਰਾਨ ਮੌਕਾ ਪਾ ਕੇ ਪਤੀ ਉਥੋਂ ਨਿਕਲ ਗਿਆ ਪਰ ਔਰਤ ਤੇ ਉਸ ਦੀ ਬੇਟੀ ਨੇ ਦੂਸਰੀ ਔਰਤ ਨੂੰ ਫੜ ਲਿਆ।
ਔਰਤ ਦੀ ਬੇਟੀ ਨੇ ਦੱਸਿਆ ਕਿ ਉਸ ਦੇ ਪਿਤਾ ਪੰਜਾਬ ਪੁਲਿਸ ਦੇ ਰਿਟਾਇਰਡ ASI ਹਨ ਤੇ ਇਕ ਔਰਤ ਨਾਲ ਉਨ੍ਹਾਂ ਦੇ ਲੰਮੇ ਸਮੇਂ ਤੋਂ ਸੰਬੰਧ ਚੱਲੇ ਆ ਰਹੇ ਹਨ।
ਸ਼ੁੱਕਰਵਾਰ ਸ਼ਾਮ ਕਰੀਬ 6 ਵਜੇ ਉਹ ਆਪਣੀ ਮਾਂ ਨਾਲ ਸਬਜ਼ੀ ਖਰੀਦਣ ਆਈ ਸੀ। ਇਸ ਦੌਰਾਨ ਉਸ ਦੀ ਮਾਂ ਨੇ ਪਿਤਾ ਨੂੰ ਦੂਸਰੀ ਔਰਤ ਨਾਲ ਦੇਖ ਲਿਆ। ਮੌਕੇ ‘ਤੇ ਹੰਗਾਮੇ ਨੂੰ ਦੇਖਦਿਆਂ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ।
ਲੋਕਾਂ ਨੇ ਔਰਤਾਂ ਨੂੰ ਇਕ ਦੁਕਾਨ ‘ਚ ਬਿਠਾ ਕੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਦੌਰਾਨ ਦੋਵਾਂ ਔਰਤਾਂ ‘ਚ ਜੰਮ ਕੇ ਬਹਿਸ ਤੇ ਝੜਪ ਹੁੰਦੀ ਰਹੀ। ਝੜਪ ਦੌਰਾਨ ਇਕ ਔਰਤ ਦੇ ਕੱਪੜੇ ਵੀ ਫਟ ਗਏ, ਜਿਸ ਨੂੰ ਲੋਕਾਂ ਨੇ ਚਾਦਰ ਨਾਲ ਲਪੇਟਿਆ।
ਦਕੋਹਾ ਚੌਕੀ ‘ਚ ਕੋਈ ਮਹਿਲਾ ਕਰਮਚਾਰੀ ਮੌਜੂਦ ਨਾ ਹੋਣ ਕਾਰਨ ਸੂਚਨਾ ਤੋਂ ਕਰੀਬ ਇਕ ਘੰਟੇ ਬਾਅਦ ਪੁਲਿਸ ਔਰਤਾਂ ਨੂੰ ਆਪਣੇ ਨਾਲ ਲੈ ਗਈ।
ਪੁਲਿਸ ਨੂੰ ਨਹੀਂ ਦਿੱਤੀ ਸ਼ਿਕਾਇਤ
ਰਾਮਾ ਮੰਡੀ ਥਾਣਾ ਮੁਖੀ ਪਵਿੱਤਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਮੌਕੇ ‘ਤੇ ਪਹੁੰਚੀ ਸੀ। ਔਰਤ ਤੇ ਉਸ ਦੇ ਪਤੀ ਦਾ ਪਹਿਲਾਂ ਤੋਂ ਹੀ ਕੋਰਟ ‘ਚ ਇਕ ਕੇਸ ਲੰਬਿਤ ਹੈ। ਕਿਸੇ ਵੀ ਧਿਰ ਵੱਲੋਂ ਕੋਈ ਸ਼ਿਕਾਇਤ ਪੁਲਿਸ ਨੂੰ ਨਹੀਂ ਦਿੱਤੀ ਗਈ, ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।







































