ਜਲੰਧਰ | ਜਲੰਧਰ ਦੇ ਫੁੱਟਬਾਲ ਚੌਕ ਨੇੜੇ ਅੱਜ ਇਕ ਲੁੱਟ-ਖੋਹ ਦੀ ਘਟਨਾ ਵਾਪਰੀ। ਕਾਰ ਸਵਾਰ 2 ਔਰਤਾਂ ਤੇ ਇਕ ਵਿਅਕਤੀ ਨੇ ਘਟਨਾ ਨੂੰ ਅੰਜਾਮ ਦਿੰਦਿਆਂ ਇਕ ਔਰਤ ਨੂੰ ਆਪਣਾ ਨਿਸ਼ਾਨਾ ਬਣਾਇਆ। ਗੈਂਗ ਨੇ ਔਰਤ ਨੂੰ ਆਪਣੀ ਕਾਰ ‘ਚ ਬਿਠਾਇਆ ਤੇ ਆਦਰਸ਼ ਨਗਰ ਵੱਲ ਲੈ ਗਏ। ਉਨ੍ਹਾਂ ਔਰਤ ਦੇ ਗਲੇ ਨੂੰ ਦਬਾਇਆ, ਜਿਸ ਨਾਲ ਉਹ ਆਪਣਾ ਸੰਤੁਲਨ ਗੁਆ ਬੈਠੀ ਤੇ ਉਸ ਦੀ ਚੂੜੀ ਉਤਾਰ ਲਈ।
ਪੀੜਤ ਔਰਤ ਸ਼ਸ਼ੀ ਬਾਲਾ ਨੇ ਦੱਸਿਆ ਕਿ ਕਾਰ ਸਵਾਰ ਲੋਕਾਂ ਨੇ ਉਸ ਨੂੰ ਕਿਹਾ ਕਿ ਤੁਹਾਨੂੰ ਅੱਗੇ ਉਤਾਰ ਦਿੰਦੇ ਹਾਂ ਤੇ ਉਹ ਕਾਰ ‘ਚ ਬੈਠ ਗਈ। ਥੋੜ੍ਹੀ ਦੂਰ ਜਾ ਕੇ ਉਨ੍ਹਾਂ ਉਸ ਦਾ ਗਲਾ ਦਬਾ ਕੇ ਚੂੜੀ ਲਾਹ ਲਈ ਤੇ ਧੱਕਾ ਦੇ ਕੇ ਕਾਰ ‘ਚੋਂ ਉਤਾਰ ਦਿੱਤਾ। ਪੀੜਤਾ ਅੰਮ੍ਰਿਤਸਰ ਤੋਂ ਆਈ ਸੀ ਤੇ ਸਾਸ਼ਤਰੀ ਨਗਰ ਜਾਣਾ ਸੀ। ਪੁਲਿਸ ਸਿਰਫ ਚਲਾਨ ਕੱਟਣ ਤੱਕ ਸੀਮਤ ਹੈ, ਇਸ ਲਈ ਆਪਣੀ ਸੁਰੱਖਿਆ ਆਪ ਹੀ ਕਰਨੀ ਪੈਣੀ ਹੈ।
(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।