C-Voter Survey ‘ਚ ਆਮ ਆਦਮੀ ਪਾਰਟੀ ਪੰਜਾਬ ‘ਚ ਸਭ ਤੋਂ ਅੱਗੇ, ਪੜ੍ਹੋ ਲੋਕਾਂ ਦੀ ਕੀ ਹੈ ਰਾਇ

0
1119

ਚੰਡੀਗੜ੍ਹ | C-Voter Survey ਨੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਨਿੱਜੀ ਚੈਨਲ ਏਬੀਪੀ ਨਿਊਜ਼ ਨਾਲ ਪੰਜਾਬ ਵਿੱਚ ਇਕ ਸਰਵੇ ਕੀਤਾ ਹੈ, ਜਿਸ ਵਿੱਚ ਵੱਡੇ ਉਲਟਫੇਰ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਸਰਵੇ ਮੁਤਾਬਕ 2022 ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਸਰਕਾਰ ਨੂੰ ਝਟਕਾ ਲੱਗ ਸਕਦਾ ਹੈ।। ਉਥੇ ਆਮ ਆਦਮੀ ਪਾਰਟੀ ਸਰਕਾਰ ਬਣਾਉਣ ‘ਚ ਸਭ ਤੋਂ ਅੱਗੇ ਹੋ ਸਕਦੀ ਹੈ। ਦਰਅਸਲ, ਪੰਜਾਬ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਕਾਂਗਰਸ ਆਪਸੀ ਗੁੱਟਬਾਜ਼ੀ ਨਾਲ ਜੂਝ ਰਹੀ ਹੈ।

ਸੂਬੇ ‘ਚ CM ਅਹੁਦੇ ਲਈ ਪਸੰਦੀਦਾ ਉਮੀਦਵਾਰ ਕੌਣ-ਕੌਣ ਹਨ?

  • 22 ਫੀਸਦੀ ਲੋਕ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ।
  • 18 ਫੀਸਦੀ ਕੈਪਟਨ ਅਮਰਿੰਦਰ ਸਿੰਘ ਨੂੰ
  • 19 ਫੀਸਦੀ ਸੁਖਬੀਰ ਬਾਦਲ ਨੂੰ
  • 16 ਫੀਸਦੀ ਭਗਵੰਤ ਮਾਨ ਨੂੰ
  • 15 ਫੀਸਦੀ ਨਵਜੋਤ ਸਿੰਘ ਸਿੱਧੂ ਨੂੰ
  • 10 ਫੀਸਦੀ ਹੋਰਨਾਂ ਨੂੰ ਮੁੱਖ ਮੰਤਰੀ ਉਮੀਦਵਾਰ ਦੇਖਣਾ ਚਾਹੁੰਦੇ ਹਨ।

ਸਰਵੇਖਣ ਮੁਤਾਬਕ ਇਸ ਵਾਰ ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ ‘ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਪੰਜਾਬ ‘ਚ ਵਿਧਾਨ ਸਭਾ ਦੀਆਂ 117 ਸੀਟਾਂ ਹਨ। ‘ਆਪ’ ਨੂੰ 51 ਤੋਂ 57 ਸੀਟਾਂ ਮਿਲ ਸਕਦੀਆਂ ਹਨ। ਕਾਂਗਰਸ ਨੂੰ 38 ਤੋਂ 46, ਅਕਾਲੀ ਦਲ ਨੂੰ 16 ਤੋਂ 24, ਬੀਜੇਪੀ ਤੇ ਹੋਰਨਾਂ ਨੂੰ ਸਿਫਰ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)