ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਅਕਸਰ ਪੰਜਾਬ ਪੁਲਿਸ ਘਟੀਆ ਹਰਕਤਾਂ ਕਰਕੇ ਸੁਰਖੀਆਂ ਵਿਚ ਰਹਿੰਦੀ ਹੈ ਪਰ ਪਿੰਡ ਵਿਰਕ ਖੇੜਾ ਦਾ ਪੁਲਸ ਮੁਲਾਜ਼ਮ ਸੁਖਚੈਨ ਸਿੰਘ ਨੌਜਵਾਨਾਂ ਲਈ ਰਾਹ ਦਸੇਰਾ ਬਣਿਆ ਹੈ।
ਪਿੰਡ ਵਿੱਚ ਜਿੰਮ ਨਾ ਹੋਣ ਕਾਰਨ ਨੌਜਵਾਨਾਂ ਨੂੰ ਕਸਰਤ ਕਰਨ ਹੋਰ ਪਿੰਡਾਂ ‘ਚ ਜਾਣਾ ਪੈਂਦਾ ਸੀ, ਪੁਲਸ ਮੁਲਾਜ਼ਮ ਤੋਂ ਨੌਜਵਾਨਾਂ ਦਾ ਇਹ ਦਰਦ ਦੇਖਿਆ ਨਾ ਗਿਆ ਅਤੇ ਉਸ ਨੇ ਆਪਣੇ ਘਰ ਵਿਚ ਜਿੰਮ ਦਾ ਸਮਾਨ ਲਿਆ ਕੇ ਨੌਜਵਾਨਾਂ ਦੀ ਮੰਗ ਪੂਰੀ ਕਰ ਦਿੱਤੀ ਹੈ।
ਸੁਖਚੈਨ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ‘ਚ ਚੰਗਾ ਜਿੰਮ ਨਹੀਂ ਸੀ, ਜਿਸ ਕਾਰਨ ਨੌਜਵਾਨ ਕਸਰਤ ਕਰਨ ਲਈ ਹੋਰ ਪਿੰਡਾਂ ਵਿੱਚ ਜਾਂਦੇ ਸਨ। ਇਸ ਲਈ ਮੈਂ ਆਪਣੇ ਜਿੰਮ ਦਾ ਸਾਰਾ ਸਮਾਨ ਲਿਆ ਕੇ ਨੌਜਵਾਨਾਂ ਨੂੰ ਮੁਫਤ ‘ਚ ਕਸਰਤ ਕਰਨ ਦੀ ਸਹੂਲਤ ਦਿੱਤੀ ਹੈ। ਇਸ ਤੋਂ ਇਲਾਵਾ ਪਿੰਡ ਦੇ ਸੈਂਕੜੇ ਨੌਜਵਾਨਾਂ ਨੂੰ ਹਰ ਰੋਜ਼ ਫੌਜ ਅਤੇ ਪੁਲਿਸ ‘ਚ ਭਰਤੀ ਹੋਣ ਲਈ ਮੁਫਤ ਫਿਜ਼ੀਕਲ ਟ੍ਰੇਨਿੰਗ ਦੇ ਰਿਹਾ ਹਾਂ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)