ਹੁਸ਼ਿਆਰਪੁਰ. ਗੜਸ਼ੰਕਰ ਦੀ ਪੇਪਰ ਮਿੱਲ ਦੇ ਡਿਪਟੀ ਮੈਨੇਜਰ ਸੁਰਜੀਤ ਪਾਲ ਸਿੰਘ ਨੇ ਲਾਇਸੰਸਸ਼ੁਦਾ ਹਥਿਆਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਹੁਣ ਤਕ ਮਿਲੀ ਜਾਣਕਾਰੀ ਮੁਤਾਬਕ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਸੂਤਰਾਂ ਅਨੁਸਾਰ ਮਿੱਲ ਪ੍ਰਸ਼ਾਸਨ ਵੱਲੋਂ ਲਾਸ਼ ਨੂੰ ਕਿੱਥੇ ਰਖਿਆ ਗਿਆ ਹੈ, ਇਸ ਬਾਰੇ ਕੋਈ ਜਾਣਕਾਰੀ ਵੀ ਸਾਂਝੀ ਨਹੀਂ ਕੀਤੀ ਗਈ ਹੈ। ਪੇਪਰ ਮਿਲ ਦੇ ਡਿਪਟੀ ਮੈਨੇਜਰ ਸੁਰਜੀਤ ਪਾਲ ਹੁਸ਼ਿਆਰਪੁਰ ਦੇ ਪਿੰਡ ਲਸੇਰਾ ਦੇ ਰਹਿਣ ਵਾਲਾ ਹੈ। ਕਿਸੇ ਨੂੰ ਵੀ ਮਿੱਲ ਪ੍ਰਸ਼ਾਸਨ ਵਲੋਂ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਉਹ ਜਾਣਕਾਰੀ ਸਾਂਝੀ ਕਰ ਰਹੇ ਹਨ। ਇਹ ਘਟਨਾ 2.30 ਵਜੇ ਦੇ ਬਾਰੇ ਵਿੱਚ ਦੱਸੀ ਜਾ ਰਹੀ ਹੈ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।