ਤਾਲਿਬਾਨ ਨੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਭਾਰਤ ਦਾ ਰੋਕਿਆ Import-Export

0
1806

ਨਵੀਂ ਦਿੱਲੀ | ਅਫ਼ਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ਾ ਹੋਣ ਦੇ ਨਾਲ ਹੀ ਹੁਣ ਉਸ ਦੇ ਗੁਆਂਢੀ ਜਾਂ ਹੋਰ ਦੇਸ਼ਾਂ ਨਾਲ ਸਬੰਧ ਵੀ ਬਦਲਣੇ ਸ਼ੁਰੂ ਹੋ ਗਏ ਹਨ। ਭਾਰਤ ਅਤੇ ਅਫਗਾਨਿਸਤਾਨ ਕਰੀਬੀ ਦੋਸਤ ਰਹੇ ਹਨ ਪਰ ਤਾਲਿਬਾਨ ਨੇ ਸੱਤਾ ‘ਚ ਆਉਂਦੇ ਹੀ ਭਾਰਤ ਨਾਲ ਆਯਾਤ ਅਤੇ ਨਿਰਯਾਤ (Import-Export) ਬੰਦ ਕਰ ਦਿੱਤਾ ਹੈ। ਫੈੱਡਰੇਸ਼ਨ ਆਫ ਇੰਡੀਆ ਐਕਸਪੋਰਟ ਆਰਗੇਨਾਈਜ਼ੇਸ਼ਨ ਦੇ ਡਾ.ਅਜੇ ਸਹਾਏ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਨਿਊਜ਼ ਏਜੰਸੀ ਏਐੱਨਆਈ ਦੇ ਡਾ. ਅਜੇ ਸਹਾਏ ਨੇ ਕਿਹਾ ਕਿ ਤਾਲਿਬਾਨ ਨੇ ਇਸ ਸਮੇਂ ਸਾਰੀ ਮਾਲ ਆਵਾਜਾਈ ਨੂੰ ਰੋਕ ਦਿੱਤਾ ਹੈ। ਸਾਡਾ ਸਾਮਾਨ ਅਕਸਰ ਪਾਕਿਸਤਾਨ ਰਾਹੀਂ ਸਪਲਾਈ ਕੀਤਾ ਜਾਂਦਾ ਸੀ, ਜਿਸ ਨੂੰ ਹੁਣ ਰੋਕ ਦਿੱਤਾ ਗਿਆ ਹੈ। ਅਸੀਂ ਅਫਗਾਨਿਸਤਾਨ ਦੀ ਸਥਿਤੀ ‘ਤੇ ਨਜ਼ਰ ਰੱਖ ਰਹੇ ਹਾਂ ਤਾਂ ਜੋ ਅਸੀਂ ਸਪਲਾਈ ਸ਼ੁਰੂ ਕਰ ਸਕੀਏ ਪਰ ਇਸ ਵੇਲੇ ਤਾਲਿਬਾਨ ਨੇ ਨਿਰਯਾਤ-ਆਯਾਤ ਨੂੰ ਰੋਕ ਦਿੱਤਾ ਹੈ।

ਆਯਾਤ-ਨਿਰਯਾਤ ਤੋਂ ਇਲਾਵਾ ਭਾਰਤ ਨੇ ਅਫਗਾਨਿਸਤਾਨ ਵਿੱਚ ਵੀ ਭਾਰੀ ਨਿਵੇਸ਼ ਕੀਤਾ ਹੈ, ਜਿਸ ਵਿੱਚ ਲਗਭਗ 400 ਯੋਜਨਾਵਾਂ ਵਿੱਚ ਲਗਭਗ 3 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਗਿਆ ਹੈ।

ਭਾਰਤ ਖੰਡ, ਚਾਹ, ਕੌਫੀ, ਮਸਾਲੇ ਅਤੇ ਹੋਰ ਚੀਜ਼ਾਂ ਦਾ ਨਿਰਯਾਤ ਕਰਦਾ ਹੈ, ਜਦੋਂ ਕਿ ਸੁੱਕੇ ਮੇਵੇ, ਪਿਆਜ਼ ਆਦਿ ਵੱਡੇ ਪੱਧਰ ‘ਤੇ ਆਯਾਤ ਕੀਤੇ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਆਉਣ ਵਾਲੇ ਦਿਨਾਂ ‘ਚ ਸੁੱਕੇ ਮੇਵਿਆਂ ਦੀਆਂ ਕੀਮਤਾਂ ਵੱਧ ਸਕਦੀਆਂ ਹਨ।

ਹਾਲਾਂਕਿ ਤਾਲਿਬਾਨ ਨੇ ਐਲਾਨ ਕੀਤਾ ਸੀ ਕਿ ਉਹ ਭਾਰਤ ਨਾਲ ਚੰਗੇ ਸੰਬੰਧ ਚਾਹੁੰਦਾ ਹੈ ਪਰ ਇਸ ਦੇ ਨਾਲ ਹੀ ਭਾਰਤ ਆਪਣੇ ਸਾਰੇ ਚੱਲ ਰਹੇ ਕੰਮ ਅਤੇ ਨਿਵੇਸ਼ ਨੂੰ ਬਿਨਾਂ ਕਿਸੇ ਸਮੱਸਿਆ ਦੇ ਪੂਰਾ ਕਰ ਸਕਦਾ ਹੈ।