ਜਲੰਧਰ : Love Marriage ਕਰਨ ‘ਤੇ ਦਲਿਤ ਪ੍ਰੇਮੀ ਜੋੜੇ ਨੂੰ ਸਰਪੰਚ ਨੇ ਕੱਢਿਆ ਪਿੰਡੋਂ ਬਾਹਰ

0
1129

ਜਲੰਧਰ | ਪਿੰਡ ਚਾਂਦਪੁਰ ‘ਚ ਇਕ ਪ੍ਰੇਮੀ ਜੋੜੇ ਨੂੰ ਵਿਆਹ ਕਰਵਾਉਣਾ ਮਹਿੰਗਾ ਪੈ ਗਿਆ ਹੈ। ਸਰਪੰਚ ਨੇ ਦੋਵਾਂ ਨੂੰ ਪਿੰਡ ‘ਚੋਂ ਬਾਹਰ ਕੱਢਣ ਦਾ ਫਰਮਾਨ ਸੁਣਾ ਦਿੱਤਾ ਹੈ।

ਕੋਰਟ ਮੈਰਿਜ ਕਰਵਾਉਣ ਤੋਂ ਬਾਅਦ ਦੋਵੇਂ ਮੁੰਡਾ-ਕੁੜੀ ਹੁਣ ਦਹਿਸ਼ਤ ਦੇ ਸਾਏ ਹੇਠ ਜ਼ਿੰਦਗੀ ਬਤੀਤ ਕਰ ਰਹੇ ਹਨ। ਇਸ ਦਲਿਤ ਪ੍ਰੇਮੀ ਜੋੜੇ ਨੂੰ ਪ੍ਰੇਮ ਵਿਆਹ ਇੰਨਾ ਭਾਰੀ ਪਿਆ ਕਿ ਸਰਪੰਚ ਨੇ ਇਨ੍ਹਾਂ ਨੂੰ ਪਿੰਡ ‘ਚੋਂ ਬਾਹਰ ਕੱਢਣ ਦਾ ਤਾਲੀਬਾਨੀ ਫਰਮਾਨ ਸੁਣਾ ਦਿੱਤਾ ਹੈ। ਇਹੀ ਨਹੀਂ, ਕੁੜੀ ਵਾਲੇ ਵੀ ਇਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।

ਮੁੰਡੇ ਦਾ ਕਹਿਣਾ ਹੈ ਕਿ ਅਸੀਂ ਇਕੋ ਪਿੰਡ ਦੇ ਹਾਂ ਤੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਹੈ। ਜਦੋਂ ਕੁੜੀ ਨਾਬਾਲਿਗ ਸੀ ਤਾਂ ਅਸੀਂ ਪਿੰਡੋਂ ਨਿਕਲ ਗਏ ਸੀ। ਕੁੜੀ ਨੇ ਕਿਹਾ ਕਿ ਸਰਪੰਚ ਨੇ ਆਪ ਹੀ ਸਾਨੂੰ ਆਸ਼ਰਮ ਭੇਜਿਆ ਸੀ ਤੇ ਕਿਹਾ ਸੀ ਕਿ ਤੂੰ ਉਥੇ 2 ਸਾਲ ਪੂਰੇ ਕਰ ਲੈ, ਫਿਰ ਤੇਰਾ ਇਸ ਮੁੰਡੇ ਨਾਲ ਵਿਆਹ ਕਰ ਦੇਵਾਂਗੇ ਪਰ ਹੁਣ ਸਾਨੂੰ ਪ੍ਰੇਸ਼ਾਨ ਕਰ ਰਹੇ ਹਨ।

ਦੋਵੇਂ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਹੇ ਹਨ। ਉਨ੍ਹਾਂ SSP ਕੋਲ ਸੁਰੱਖਿਆ ਦੀ ਮੰਗ ਕੀਤੀ, ਜਿਨ੍ਹਾਂ ਪਤਾਰਾ ਥਾਣੇ ਨੂੰ ਮਾਮਲਾ ਸੌਂਪ ਦਿੱਤਾ। ਪੁਲਿਸ ਮੁਤਾਬਕ ਸਰਪੰਚ ਖਿਲਾਫ ਕਾਰਵਾਈ ਕੀਤੀ ਜਾਵੇਗੀ ਤੇ ਦਲਿਤ ਜੋੜੇ ਨੂੰ ਇਨਸਾਫ ਮਿਲੇਗਾ। ਜਾਤੀ ਸੂਚਕ ਸ਼ਬਦ ਕਹਿਣ ‘ਤੇ ਸਰਪੰਚ ਖਿਲਾਫ SC/ST ਐਕਟ ਤਹਿਤ ਵੀ ਪਰਚਾ ਦਰਜ ਕੀਤਾ ਗਿਆ ਹੈ।

(Sponsored : ਜਲੰਧਰ ‘ਚ ਸਭ ਤੋਂ ਸਸਤੇ ਸੂਟਕੇਸ ਖਰੀਦਣ ਅਤੇ ਬੈਗ ਬਣਵਾਉਣ ਲਈ ਕਾਲ ਕਰੋ – 9646-786-001)

(ਨੋਟ – ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।