Tokyo Olympics ‘ਚ ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਜਿੱਤ, ਜਲੰਧਰ ‘ਚ ਜਸ਼ਨ ਦਾ ਮਾਹੌਲ

0
3781

ਜਲੰਧਰ |  ਓਲੰਪਿਕ ‘ਚ ਭਾਰਤ ਨੇ 41 ਸਾਲ ਬਾਅਦ ਤਮਗਾ ਜਿੱਤਿਆ ਹੈ। ਇਸ ਜਿੱਤ ਦੀ ਖੁਸ਼ੀ ‘ਚ ਲੋਕਾਂ ਨੂੰ ਥਾਂ-ਥਾਂ ਜਸ਼ਨ ਮਨਾਉਂਦੇ ਤੇ ਭੰਗੜਾ ਪਾਉਂਦੇ ਦੇਖਿਆ ਗਿਆ।

ਭਾਰਤ ਨੇ ਵੀਰਵਾਰ ਜਰਮਨੀ ਨੂੰ 5-4 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ।

ਇਸ ਇਤਿਹਾਸਕ ਜਿੱਤ ਦੀ ਖੁਸ਼ੀ ‘ਚ ਜਲੰਧਰ ਦੇ ਖਿਡਾਰੀ ਮਨਦੀਪ ਸਿੰਘ ਦੀ ਮਾਂ ਦਵਿੰਦਰ ਕੌਰ ਦੀਆਂ ਅੱਖਾਂ ਨਮ ਹੋ ਗਈਆਂ।

ਕਪਤਾਨ ਮਨਪ੍ਰੀਤ ਸਿੰਘ ਦਾ ਮਾਂ ਮਨਜੀਤ ਕੌਰ ਨੇ ਜਲੰਧਰ ‘ਚ ਆਪਣੇ ਘਰ ਕਿਹਾ ਕਿ ਮਨਪ੍ਰੀਤ ਨੇ ਸਵੇਰੇ ਫੋਨ ਕੀਤਾ ਸੀ ਤੇ ਮੈਨੂੰ ਕਿਹਾ ਸੀ ਟੀਮ ਤਮਗਾ ਜਿੱਤੇਗੀ।

ਮਨਜੀਤ ਕੌਰ ਨੇ ਇਹ ਮੁਕਾਬਲਾ ਟੈਲੀਵਿਜ਼ਨ ‘ਤੇ ਦੇਖਿਆ ਤਾਂ ਭਾਵੁਕ ਹੋ ਗਈ। ਹਰ ਪਾਸੇ ਜਸ਼ਨ ਦਾ ਮਾਹੌਲ ਸੀ।

(Sponsored : ਜਲੰਧਰ ‘ਚ ਸਭ ਤੋਂ ਸਸਤੇ ਸੂਟਕੇਸ ਖਰੀਦਣ ਅਤੇ ਬੈਗ ਬਣਵਾਉਣ ਲਈ ਕਾਲ ਕਰੋ – 9646-786-001)

(ਨੋਟ – ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।