ਬਰਨਾਲਾ (ਕਮਲਜੀਤ ਸੰਧੂ) | ਕਸਬਾ ਧਨੌਲਾ ਦੇ ਬਹੁ-ਚਰਚਿਤ ਲਵਪ੍ਰੀਤ ਉਰਫ ਲਾਡੀ ਸੁਸਾਈਡ ਮਾਮਲੇ ‘ਚ ਅੱਜ ਇੱਕ ਵਟਸਐਪ ਚੈਟ ਸਾਹਮਣੇ ਆਈ ਹੈ, ਜਿਸ ਵਿਚ ਲਵਪ੍ਰੀਤ ਬੇਅੰਤ ਕੌਰ ਦੀਆਂ ਸਹੇਲੀਆਂ ਨਾਲ ਚੈਟ ਕਰ ਰਿਹਾ ਹੈ ਤੇ ਉਨ੍ਹਾਂ ਨੂੰ ਦੱਸ ਰਿਹਾ ਹੈ ਕਿ ਬੇਅੰਤ ਕੌਰ ਉਸ ਦੇ ਨਾਲ ਗੱਲ ਨਹੀਂ ਕਰ ਰਹੀ, ਚੈਟ ਨਹੀਂ ਕਰ ਰਹੀ ਤੇ ਉਸ ਦੀ ਫਾਈਲ ਨਹੀਂ ਲਗਾ ਰਹੀ, ਜਿਸ ਕਰਕੇ ਉਹ ਬੜਾ ਪ੍ਰੇਸ਼ਾਨ ਹੈ।
ਚੈਟ ਵਿੱਚ ਲਵਪ੍ਰੀਤ ਨੇ ਲਿਖਿਆ ਹੈ ਕਿ ਮੈਂ ਜ਼ਿੰਦਗੀ ਹਾਰ ਚੁੱਕਾ ਹਾਂ। ਮੈਂ ਤਾਂ ਬਸ ਕੈਨੇਡਾ ਵਾਲਾ, ਕੈਨੇਡਾ ਵਾਲਾ ਸੁਣ ਰਿਹਾ ਹਾਂ। ਮੈਨੂੰ ਜਦੋਂ ਵੀ ਕਰਨਾ ਪਿਆ ਸੁਸਾਈਡ ਹੀ ਕਰਨਾ ਪੈਣਾ।
ਲਵਪ੍ਰੀਤ ਚੈਟ ‘ਚ ਬੇਅੰਤ ਕੌਰ ਦੀ ਸਹੇਲੀ ਨੂੰ ਕਹਿ ਰਿਹਾ ਹੈ, “ਭੈਣੇ, ਬੇਅੰਤ ਕੌਰ ਦਾ ਕਿਸੇ ਨਾਲ ਕੋਈ ਰਿਲੇਸ਼ਨ ਤਾਂ ਨਹੀਂ, ਮੈਨੂੰ ਲੱਗਦਾ ਹੈ ਕਿ ਰਿਲੇਸ਼ਨ ਹੈ, ਨਹੀਂ ਤਾਂ ਕੋਈ ਕਿਸੇ ਦਾ ਦੁਸ਼ਮਣ ਵੀ ਏਦਾਂ ਨਹੀਂ ਕਰਦਾ, ਜਿਵੇਂ ਇਹ ਮੇਰੇ ਨਾਲ ਕਰ ਰਹੀ ਹੈ। ਤੁਸੀਂ ਨਾਲ ਰਹਿੰਦੇ ਹੋ, ਦੱਸੋ ਪਲੀਜ਼।”
ਇਸ ਦੇ ਜਵਾਬ ‘ਚ ਸਹੇਲੀ ਨੇ ਕਿਹਾ, “ਵੀਰੇ ਮੈਨੂੰ ਸੱਚਮੁਚ ਕੁਝ ਨਹੀਂ ਪਤਾ, ਨਾ ਮੈਂ ਕਦੇ ਤੁਹਾਡੀ ਲਾਈਫ ਬਾਰੇ ਪੁੱਛਿਆ।”
ਇਸ ਮਾਮਲੇ ਸਬੰਧੀ ਜੋ ਵੀ ਸਾਰੀ ਚੈਟ ਹੋਈ, ਉਸ ਨੂੰ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ-
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)