ਮੁਕਤਸਰ ‘ਚ ਭੱਠਾ ਮਾਲਕ ਦੀ ਸ਼ਹਿ ‘ਤੇ ਦਲਿਤ ਮਜ਼ਦੂਰ ਨਾਲ ਕੁੱਟਮਾਰ, 2 ਆਰੋਪੀ ਗ੍ਰਿਫ਼ਤਾਰ

0
4215

ਸ੍ਰੀ ਮੁਕਤਸਰ ਸਾਹਿਬ | ਮੁਕਤਸਰ ‘ਚ ਦਲਿਤ ਮਜ਼ਦੂਰ ਨਾਲ ਹੋਈ ਕੁੱਟਮਾਰ ਦਾ ਮਾਮਲਾ ਸਾਹਮਣੇ ਆਉਂਦਿਆਂ ਹੀ ਪੁਲਿਸ ਨੇ 2 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਟਰੈਕਟਰ ਨਾਲ ਬੰਨ੍ਹ ਕੇ ਇਕ ਦਲਿਤ ਨੌਜਵਾਨ ਨੂੰ ਕੁੱਟਿਆ ਗਿਆ ਸੀ, ਜਿਸ ਦੀ ਵੀਡੀਓ ਕਾਫੀ ਵਾਇਰਲ ਹੋਈ ਹੈ। ਭੱਠਾ ਮਾਲਕ ਦੀ ਸ਼ਹਿ ‘ਤੇ ਇਹ ਕੁੱਟਮਾਰ ਕੀਤੀ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ 2 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਇਕ ਮਜ਼ਦੂਰ ਦਾ ਮੂੰਹ ਬੰਨ੍ਹ ਕੇ ਬੜੀ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਹੈ ਤੇ ਉਸ ਨਾਲ ਗਾਲੀ-ਗਲੋਚ ਕੀਤੀ ਜਾ ਰਹੀ ਹੈ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)