ਜਲੰਧਰ/ਲੁਧਿਆਣਾ | ਮੋਦੀ ਸਰਕਾਰ ਫ੍ਰੀ ਕੋਰੋਨਾ ਵੈਕਸੀਨ ਦੇ ਪੋਸਟਰ ਲਗਵਾ ਕੇ ਥਾਂ-ਥਾਂ ਪ੍ਰਚਾਰ ਤਾਂ ਕਰ ਰਹੀ ਹੈ ਪਰ ਸੂਬਿਆਂ ‘ਚ ਵੈਕਸੀਨ ਦੀ ਭਾਰੀ ਘਾਟ ਹੈ।
ਵੈਕਸੀਨ ਖਤਮ ਹੋਣ ਕਰਕੇ ਜਲੰਧਰ ‘ਚ ਸ਼ਨੀਵਾਰ 31 ਜੁਲਾਈ ਨੂੰ ਕਿਤੇ ਵੀ ਵੈਕਸੀਨ ਨਹੀਂ ਲੱਗੇਗੀ।
ਵੈਕਸੀਨ ਪ੍ਰਤੀ ਲੋਕਾਂ ‘ਚ ਜਾਗਰੂਕਤਾ ਵੱਧ ਰਹੀ ਹੈ, ਇਸ ਲਈ ਸ਼ਹਿਰਾਂ ਨੂੰ ਜਿੰਨੀ ਵੀ ਵੈਕਸੀਨ ਮਿਲਦੀ ਹੈ, ਉਹ ਇਕ-ਦੋ ਦਿਨਾਂ ‘ਚ ਹੀ ਖਤਮ ਹੋ ਜਾਂਦੀ ਹੈ ਤੇ ਮੁੜ ਲੋਕਾਂ ਨੂੰ ਇੰਤਜਾਰ ਕਰਨਾ ਪੈਂਦਾ ਹੈ।
ਜਲੰਧਰ ਤੋਂ ਇਲਾਵਾ ਲੁਧਿਆਣਾ ‘ਚ ਵੀ ਸ਼ਨੀਵਾਰ ਨੂੰ ਵੈਕਸੀਨ ਨਹੀਂ ਲੱਗੇਗੀ। ਲੁਧਿਆਣਾ ਦੇ ਲੋਕ ਸੰਪਰਕ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ।
ਬਾਕੀ ਸ਼ਹਿਰਾਂ ਦੀ ਰਿਪੋਰਟ ਫਿਲਹਾਲ ਨਹੀਂ ਮਿਲੀ ਹੈ, ਜਿਵੇਂ ਹੀ ਸਾਨੂੰ ਮਿਲੇਗੀ, ਅਪਡੇਟ ਕਰਾਂਗੇ।
(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com)
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)