ਠੱਗੀ ਦਾ ਕੇਸ ਦਰਜ ਹੋਣ ਤੋਂ ਬਾਅਦ ਬੇਅੰਤ ਕੌਰ ਨੂੰ ਕੈਨੇਡਾ ‘ਚ ਨਹੀਂ ਮਿਲੇਗੀ PR, ਇੰਮੀਗ੍ਰੇਸ਼ਨ ਐਕਸਪਰਟ ਤੋਂ ਜਾਣੋ ਹੁਣ ਬੇਅੰਤ ਕੋਲ ਬਚੀਆਂ ਕਿਹੜੀਆਂ ਆਪਸ਼ਨਾਂ

0
13429

ਜਲੰਧਰ/ਬਰਨਾਲਾ | ਲਵਪ੍ਰੀਤ ਖੁਦਕੁਸ਼ੀ ਮਾਮਲੇ ਵਿੱਚ ਕੈਨੇਡਾ ਰਹਿੰਦੀ ਬੇਅੰਤ ਕੌਰ ‘ਤੇ ਆਖਿਰਕਾਰ ਪੰਜਾਬ ਪੁਲਿਸ ਨੇ ਠੱਗੀ (420) ਦਾ ਕੇਸ ਦਰਜ ਕਰ ਲਿਆ ਹੈ। ਕੇਸ ਦਰਜ ਹੋਣ ਤੋਂ ਬਾਅਦ ਬੇਅੰਤ ਨੂੰ ਕੈਨੇਡਾ ਦੀ ਪੀਆਰ ਨਹੀਂ ਮਿਲੇਗੀ ਕਿਉਂਕਿ ਪੀਆਰ ਲਈ ਪੁਲਿਸ ਕਲੀਅਰੈਂਸ ਦੀ ਲੋੜ ਪੈਂਦੀ ਹੈ, ਜੋ ਅਜਿਹੇ ਮਾਮਲੇ ਵਿੱਚ ਨਹੀਂ ਮਿਲ ਸਕਦੀ।

ਬੇਅੰਤ ਕੌਰ ਦੇ ਕੋਲ ਕੇਸ ਦਰਜ ਹੋਣ ਬਾਅਦ ਕਿਹੜੀਆਂ ਆਪਸ਼ਨਾਂ ਬਚੀਆਂ ਹਨ, ਹੁਣ ਉਸ ਵਾਸਤੇ ਕਿਹੜੀਆਂ ਨਵੀਆਂ ਮੁਸ਼ਕਿਲਾਂ ਖੜ੍ਹੀਆਂ ਹੋਣਗੀਆਂ, ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲਈ ਪੰਜਾਬੀ ਬੁਲੇਟਿਨ ਨੇ ਗੱਲ ਕੀਤੀ ਜਲੰਧਰ ਦੇ ਇੰਟਰਨੈਸ਼ਨਲ ਐਜੂਕੇਸ਼ਨ ਸਰਵਿਸਿਜ਼ ਦੇ ਐੱਮਡੀ ਹਰਸੌਰਭ ਸਿੰਘ ਬਜਾਜ ਨਾਲ। ਇਨ੍ਹਾਂ ਨੇ ਉਨ੍ਹਾਂ ਸਾਰੇ ਪੁਆਇੰਟਾਂ ਬਾਰੇ ਦੱਸਿਆ ਜੋ ਕਿ ਹੁਣ ਕਾਨੂੰਨ ਮੁਤਾਬਿਕ ਸਾਹਮਣੇ ਆਉਣਗੇ।

ਵਿਦੇਸ਼ ‘ਚ ਰਹਿੰਦੇ ਕਿਸੇ ਭਾਰਤੀ ਨਾਗਰਿਕ ਖਿਲਾਫ ਕੇਸ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਵਿਦੇਸ਼ ਮੰਤਰਾਲੇ ਨੂੰ ਆਪਣੀ ਰਿਪੋਰਟ ਦੇਣੀ ਹੁੰਦੀ ਹੈ। ਵਿਦੇਸ਼ ਮੰਤਰਾਲਾ ਉਸ ਮੁਲਕ ਨੂੰ ਆਰੋਪੀ ਬਾਰੇ ਲਿਖਦਾ ਹੈ ਤਾਂ ਹੀ ਉਸ ਨੂੰ ਡਿਪੋਰਟ ਜਾਂ ਉਸ ਖਿਲਾਫ਼ ਹੋਰ ਐਕਸ਼ਨ ਲਏ ਜਾ ਸਕਦੇ ਹਨ।
ਮਤਲਬ ਹੁਣ ਪੰਜਾਬ ਪੁਲਿਸ ਜੇਕਰ ਇਨਵੈਸਟੀਗੇਸ਼ਨ ਜਾਂ ਗ੍ਰਿਫਤਾਰੀ ਲਈ ਬੇਅੰਤ ਕੌਰ ਬਾਰੇ ਵਿਦੇਸ਼ ਮੰਤਰਾਲੇ ਨੂੰ ਦੱਸਦੀ ਹੈ ਤਾਂ ਵਿਦੇਸ਼ ਮੰਤਰਾਲੇ ਨੇ ਕੈਨੇਡਾ ਸਰਕਾਰ ਨੂੰ ਇਸ ਬਾਰੇ ਦੱਸਣਾ ਹੋਵੇਗਾ।

ਪੜ੍ਹਾਈ ਖਤਮ ਹੋਣ ਤੋਂ ਬਾਅਦ ਬੇਅੰਤ ਕੌਰ ਨੂੰ ਕੈਨੇਡਾ ਵਿੱਚ ਵਰਕ ਪਰਮਿਟ ਮਿਲ ਜਾਵੇਗਾ। ਵਰਕ ਪਰਮਿਟ ਤੋਂ ਬਾਅਦ ਬੇਅੰਤ ਕੌਰ ਪੀਆਰ ਵਾਸਤੇ ਅਪਲਾਈ ਕਰੇਗੀ। ਉਸ ਵੇਲੇ ਇੰਡੀਆ ਤੋਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੀ ਜ਼ਰੂਰਤ ਹੋਵੇਗੀ, ਜੋ ਕਿ ਉਸ ਨੂੰ ਨਹੀਂ ਮਿਲੇਗਾ। ਅਜਿਹੇ ‘ਚ ਬੇਅੰਤ ਨੂੰ ਕੈਨੇਡਾ ਦੀ ਪੀਆਰ ਨਹੀਂ ਮਿਲ ਸਕੇਗੀ।

ਹਰਸੌਰਭ ਬਜਾਜ ਦੱਸਦੇ ਹਨ- ਪੀਆਰ ਨਾ ਮਿਲਣ ਦੀ ਸੂਰਤ ‘ਚ ਬੇਅੰਤ ਕੌਰ ਕੈਨੇਡਾ ਵਿੱਚ ਰਹਿੰਦਿਆਂ ਰਿਫਿਊਜੀ ਵੀਜ਼ਾ ਲੈ ਕੇ ਭਵਿੱਖ ਵਿੱਚ ਵੀ ਕੈਨੇਡਾ ਰਹਿ ਸਕਦੀ ਹੈ। ਜੇਕਰ ਬੇਅੰਤ ਕੈਨੇਡਾ ਸਰਕਾਰ ਨੂੰ ਭਾਰਤ ਵਿੱਚ ਆਪਣੀ ਜਾਨ ਦਾ ਖਤਰਾ ਦੱਸਦੀ ਹੈ ਤਾਂ ਉਸ ਨੂੰ ਉੱਥੇ ਰਹਿਣ ਦਿੱਤਾ ਜਾ ਸਕਦਾ ਹੈ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਸ ਨੂੰ ਵਾਪਸ ਆਉਣਾ ਪਵੇਗਾ।

ਸੁਣੋ, ਕੈਨੇਡਾ ‘ਚ ਕੀ ਹੈ ਕਾਨੂੰਨ ਅਤੇ ਹੁਣ ਕੀ ਹੋ ਸਕਦਾ…

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com)

 (ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ   ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)