ਮਨਾਪੁਰਮ ਗੋਲਡ ਲੋਨ ਦੇ ਆਫਿਸ ‘ਚ ਗੰਨਪੁਆਇੰਟ ‘ਤੇ ਕੀਤੀ 6 ਲੁਟੇਰਿਆ ਨੇ ਲੁੱਟ, 1 ਜ਼ਖਮੀ

0
1187

ਜਲੰਧਰ |ਜਲੰਧਰ ਦੇ ਗੜਾ ਰੋਡ ‘ਚ ਮਣਪੁਰਮ ਗੋਲਡ ਲੋਨ ਆਫਿਸ ਵਿੱਚ ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਨੇ ਲੁੱਟ ਕਰ ਦਿੱਤੀ। ਇਸ ਦੌਰਾਨ ਵਿਰੋਧ ਕਰਨ ‘ਤੇ ਇੱਕ ਕਰਮਚਾਰੀ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ।

ਵਾਰਦਾਤ ਦਾ ਪਤਾ ਲੱਗਦਿਆਂ ਹੀ ਪੁਲਿਸ ਵਿੱਚ ਹੰੜਕੰਪ ਮਚ ਗਈ। ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਦੀ ਅਗਵਾਈ ‘ਚ ਪੁਲਿਸ ਫੋਰਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

ਲੁੱਟ ਦੀ ਇਹ ਪੂਰੀ ਵਾਰਦਾਤ ਆਫਿਸ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੀਸੀਟੀਵੀ ਕੈਮਰੇ ਪੁਲਿਸ ਨੇ ਕਬਜੇ ‘ਚ ਲੈ ਲਿਆ।

ਜਾਣਕਾਰੀ ਮੁਤਾਬਿਕ ਲੁਟੇਰਿਆਂ ਦੀ ਗਿਣਤੀ 6 ਸੀ। ਜੋ ਕਸਟਮਰ ਬਣ ਕੇ ਅੰਦਰ ਆਏ। ਇਨ੍ਹਾਂ ਸਾਰਿਆਂ ਕੋਲ ਹਥਿਆਰ ਸਨ। ਆਉਂਦੇ ਹੀ ਉਨ੍ਹਾਂ ਨੇ ਅੰਦਰ ਮੌਜੂਦ 4 ਕਰਮਚਾਰੀਆਂ ਨੂੰ ਗੰਨਪੁਆਇੰਟ ਤੇ ਲਿਆ। ਮਹਿਲਾ ਕਰਮਚਾਰੀ ਨਾਲ ਵੀ ਕੀਤੀ ਕੁੱਟ-ਮਾਰ।

ਇਸ ਦੌਰਾਨ ਇੱਕ ਕਰਮਚਾਰੀ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com)

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ   ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)